ਪੰਜਾਬ ਦੇ ਬੇਰੁਜ਼ਗਾਰ ਟੀਚਰਾਂ ਦਾ ਸੰਘਰਸ਼: ‘ਕਰਜ਼ਾ ਚੁੱਕ ਕੇ ਪੜ੍ਹੀ ਪਰ ਨੌਕਰੀ ਨਹੀਂ ਮਿਲੀ’

ਵੀਡੀਓ ਕੈਪਸ਼ਨ, ‘ਕਰਜ਼ਾ ਚੁੱਕ ਕੇ ਪਰਿਵਾਰ ਨੇ ਪੜ੍ਹਾਇਆ, ਸੁਪਨਾ ਅਧਿਆਪਕ ਬਣਨਾ ਸੀ ਪਰ ਬੇਰੁਜ਼ਗਾਰ ਹਾਂ’
ਪ੍ਰਕਾਸ਼ਿਤ

ਗੁਰਪ੍ਰੀਤ ਪੋਸਟ ਗ੍ਰੈਜੂਏਟ ਹੋਣ ਦੇ ਬਾਵਜੂਦ ਬੇਰੁਜ਼ਗਾਰ ਹਨ। ਬੀਐੱਡ ਕਰਕੇ ਅਧਿਆਪਕ ਬਣਨ ਦਾ ਚਾਅ ਸੀ ਪਰ ਇਹ ਚਾਅ ਅਧੂਰਾ ਹੀ ਰਹਿ ਗਿਆ।

ਗੁਰਪ੍ਰੀਤ ਕਹਿੰਦੇ ਹਨ ਕਿ ਚੰਗੇ ਨੰਬਰ ਲੈਣ ਦੇ ਬਾਵਜੂਦ ਵੀ ਉਹ ਬੇਰੁਜ਼ਗਾਰ ਹਨ।

ਉਨ੍ਹਾਂ ਮੁਤਾਬਕ ਹੁਣ ਉਮਰ ਵੀ ਉਸ ਪੜਾਅ ਉੱਤੇ ਹੈ ਕਿ ਕੁਝ ਹੋਰ ਨਹੀਂ ਕਰ ਸਕਦੇ।

ਰੁਜ਼ਗਾਰ ਖ਼ਾਤਿਰ ਸੰਘਰਸ਼ ਜਾਰੀ ਹੈ। ਸਰਕਾਰੀ ਨੌਕਰੀ ਲਈ ਗੁਰਪ੍ਰੀਤ ਕੌਰ 2017 ਤੋਂ ਜੱਦੋ-ਜਹਿਦ ਕਰ ਰਹੇ ਹਨ।

(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ-ਐਡਿਟ - ਗੁਲਸ਼ਨ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)