ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਆਪਣੇ ਪੁੱਤਰ ਨੂੰ ਸੰਗਲ ਨਾਲ ਬੰਨ੍ਹਣ ਨੂੰ ਕਿਉਂ ਮਜਬੂਰ ਹੋਈ ਇੱਕ ਮਾਂ
ਪ੍ਰਕਾਸ਼ਿਤ
ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਮਾਂ ਆਪਣੇ ਪੁੱਤਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਸੀ। ਦਰਅਸਲ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਹਿੰਸਕ ਹੋ ਜਾਂਦਾ ਸੀ।
ਘਰ ਦੀ ਗਰੀਬੀ ਅਤੇ ਮੁੰਡੇ ਦੇ ਨਸ਼ੇੜੀ ਹੋਣ ਤੋਂ ਮਾਂ ਪਰੇਸ਼ਾਨ ਹੈ, ਪਰ ਹੁਣ ਇਸ ਨੌਜਵਾਨ ਨੂੰ ਇਲਾਜ ਨਸ਼ਾ ਛੁਡਾਓ ਕੇਂਦਰ ਭੇਜਿਆ ਗਿਆ ਹੈ।
ਪਿੰਡ ਦੇ ਨੰਬਰਦਾਰ ਦਾ ਪੁੱਤਰ ਵੀ ਨਸ਼ੇ ਦਾ ਆਦੀ ਸੀ, ਜਿਸ ਦੀ ਕੁਝ ਦਿਨ ਪਹਿਲਾਂ ਮੌਤ ਹੋਈ ਹੈ।
ਸਮਾਜ ਸੇਵੀ ਅਤੇ ਪਿੰਡ ਦੇ ਸਰਪੰਚ ਪਿੰਡ ਵਿੱਚ ਨਸ਼ੇ ਦੀ ਹਾਲਤ ਅਤੇ ਹੋਰ ਪਹਿਲੂਆਂ ਬਾਰੇ ਦੱਸਦੇ ਹਨ।
(ਰਿਪੋਰਟ – ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਰੁਬਾਇਤ)