ਦੋ ਪਹੀਆ ਵਾਹਨਾਂ ’ਚ ਤੇਲ ਬਦਲਣ ਵਾਲੀ ਕਰਾਚੀ ਦੀ ਬੀਬੀ ਨੂੰ ਮਿਲੋ
ਪ੍ਰਕਾਸ਼ਿਤ
ਜਮੀਲਾ ਖ਼ਾਤੂਨ ਕਰਾਚੀ ਵਿੱਚ ਦੋ ਪਹੀਆ ਵਾਹਨਾਂ ਦੀ ਮਕੈਨਿਕ ਦੇ ਤੌਰ ’ਤੇ ਕੰਮ ਕਰਦੇ ਹਨ। ਉਹ ਇਨ੍ਹਾਂ ਵਾਹਨਾਂ ਵਿੱਚ ਤੇਲ ਬਦਲਦੇ ਹਨ ਅਤੇ ਲੋਕ ਇਨ੍ਹਾਂ ਨੂੰ ‘ਆਇਲ ਵਾਲੀ’ ਦੇ ਨਾਮ ਨਾਲ ਜਾਣਦੇ ਹਨ।
ਦਰਅਸਲ ਜਮੀਲਾ ਦੇ ਪਤੀ ਵਾਹਨਾਂ ਦੇ ਤੇਲ ਬਦਲਣ ਦਾ ਕੰਮ ਕਰਦੇ ਸੀ, ਪਰ ਉਨ੍ਹਾਂ ਦੀ ਮੌਤ ਹੋ ਗਈ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਜਮੀਲਾ ’ਤੇ ਆ ਗਈ।
ਉਨ੍ਹਾਂ ਨੇ ਆਪਣੇ ਪਤੀ ਦੇ ਕੰਮ ਨੂੰ ਹੀ ਸੰਭਾਲਣ ਦਾ ਫੈਸਲਾ ਲਿਆ।