ਤਾਲਿਬਾਨ ਲਈ ਪੰਜਸ਼ੀਰ ਮੁੱਛ ਦਾ ਸਵਾਲ ਕਿਉਂ ਬਣਿਆ ਹੋਇਆ ਹੈ
ਪ੍ਰਕਾਸ਼ਿਤ
ਤਾਲਿਬਾਨ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਹ ਤਸਵੀਰਾਂ ਬੀਬੀਸੀ ਨੇ ਹਾਸਲ ਕੀਤੀਆਂ ਹਨ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਤਾਲਿਬਾਨ ਲੜਾਕੇ ਪੰਜਸ਼ੀਰ ਘਾਟੀ ’ਚ ਦਾਖ਼ਲ ਹੋ ਰਹੇ ਹਨ।
ਉੱਤਰੀ ਪੂਰਬੀ ਅਫ਼ਗਾਨਿਸਤਾਨ ’ਚ ਵਸੀ ਪੰਜਸ਼ੀਰ ਘਾਟੀ ਤਾਲਿਬਾਨ ਦੇ ਵਿਰੁੱਧ ਲੜਾਈ ਦੀ ਧੁਰੀ ਮੰਨੀ ਜਾਂਦੀ ਹੈ।
ਇਹ ਤਾਲਿਬਾਨ ਦੇ ਵਿਰੋਧੀ ਆਗੂਆਂ ਦਾ ਘਰ ਹੈ। ਇਹ ਆਗੂ ਪਿਛਲੇ ਟਕਰਾਅ ਦੌਰਾਨ ਹਮਲਿਆਂ ਦੇ ਵਿਰੋਧ ’ਚ ਖੜੇ ਹੋਏ ਪਰ ਇੱਕ ਹਫ਼ਤੇ ਪਹਿਲਾਂ ਤਾਲਿਬਾਨ ਲੜਾਕੂਆਂ ਨੇ ਪੰਜਸ਼ੀਰ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ।
ਪੰਜਸ਼ੀਰ ਉਹ ਜਗ੍ਹਾ ਹੈ ਜਿਥੇ ਮਸ਼ਹੂਰ ਵਿਰੋਧੀ ਆਗੂ ਅਹਿਮਦ ਸ਼ਾਹ ਮਸੂਦ ਨੂੰ ਦਫ਼ਨਾਇਆ ਗਿਆ ਸੀ। ਉਨ੍ਹਾਂ ਨੂੰ ‘ਪੰਜਸ਼ੀਰ ਦਾ ਸ਼ੇਰ’ ਵੀ ਆਖਿਆ ਜਾਂਦਾ ਹੈ।
ਉਨ੍ਹਾਂ ਦਾ ਪੁੱਤਰ ਹੁਣ ਨੈਸ਼ਨਲ ਰਜ਼ਿਜ਼ਟੈਂਸ ਫਰੰਟ ਦਾ ਮੁੱਖ ਚਹਿਰਾ ਹੈ। ਪਰ ਉਨ੍ਹਾਂ ਦੀ ਮੌਜੂਦਾ ਜਗ੍ਹਾ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ।