ਕਈ ਵਾਰ ਵੇਚੀ ਗਈ ਰੇਪ ਪੀੜਤ ਦੇ ਬੱਚ ਕੇ ਆਉਣ ਦੀ ਕਹਾਣੀ
ਪ੍ਰਕਾਸ਼ਿਤ
ਉਹ ਕੇਵਲ 14 ਸਾਲਾਂ ਦੀ ਸੀ ਜਦੋਂ ਉਸ ਨੂੰ ਸਕੂਲ ਜਾਣ ਦੇ ਰਾਹ ਵਿੱਚ ਹੀ ਅਗਵਾ ਕਰ ਲਿਆ ਸੀ। ਇੱਕ ਸਾਲ ਤੱਕ ਉਸ ਨੂੰ ਕਥਿਤ ਉੱਚੀ ਜਾਤ ਦੇ ਪੰਜ ਮਰਦਾਂ ਨੇ ਆਪਸ ਵਿੱਚ ਵੇਚਿਆ, ਕੈਦ ਵਿੱਚ ਰੱਖਿਆ ਤੇ ਬਲਾਤਕਾਰ ਕੀਤਾ।
ਜਦੋਂ ਪੀੜਤਾ ਨਾਲ ਕੋਈ ਗੱਲ ਨਹੀਂ ਕਰਦਾ ਸੀ, ਉਸ ਵੇਲੇ ਮੰਜੁਲਾ ਨੇ ਉਸ ਦਾ ਹੱਥ ਫੜਿਆ। ਜਦੋਂ ਪੈਸੇ ਦਾ ਲਾਲਚ ਦੇ ਕੇ ਕੇਸ ਬੰਦ ਕਰਨ ਦਾ ਦਬਾਅ ਪਾਇਆ ਗਿਆ ਉਸ ਵੇਲੇ ਨਵਸਰਜਨ ਨਾਂ ਦਾ ਦਲਿਤ ਅਧਿਕਾਰ ਸੰਗਠਨ, ਚਲਾ ਰਹੀ ਮੰਜੁਲਾ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਈ।
ਵਕੀਲ ਦੀ ਮਦਦ, ਫਾਸਟ ਟਰੈਕ ਕੋਰਟ ਲਈ ਅਰਜ਼ੀ, ਕਾਊਂਸਲਿੰਗ ਦਾ ਇੰਤਜ਼ਾਮ ਅਤੇ ਲੜਨ ਲਈ ਹੌਂਸਲਾ, ਸਭ ਦਿੱਤਾ ਅਤੇ ਪੰਜ ਮਰਦਾਂ ਨੂੰ ਸਜ਼ਾ ਹੋਈ।
(ਰਿਪੋਰਟ- ਦਿਵਿਆ ਆਰੀਆ ਅਤੇ ਕਾਸ਼ਿਫ਼ ਸਿੱਦੀਕੀ)