ਬਠਿੰਡਾ ਥਰਮਲ ਪਲਾਂਟ ਦੀ ਚਿਮਨੀਆਂ ਢਹਿਢੇਰੀ ਹੋਈਆਂ ਤਾਂ ਬਠਿੰਡਾ ਵਾਲਿਆਂ ਦੇ ਦਿਲ ’ਤੇ ਕੀ ਬੀਤੀ

ਵੀਡੀਓ ਕੈਪਸ਼ਨ, ਬਠਿੰਡਾ ਥਰਮਲ ਪਲਾਂਟ: ਜਦੋਂ ਥਰਮਲ ਪਲਾਂਟ ਦੀ ਚਿਮਨੀ ਢਾਈ ਗਈ ਤਾਂ ਬਠਿੰਡਾ ਵਾਲਿਆਂ ਦੇ ਦਿਲ ’ਤੇ ਕੀ ਬੀਤੀ
ਪ੍ਰਕਾਸ਼ਿਤ

ਮਾਲਵਾ ਖਿੱਤੇ ਦੀ ਵਿਲੱਖਣ ਪਛਾਣ ਬਠਿੰਡਾ ਸ਼ਹਿਰ ਦੇ ਥਰਮਲ ਪਲਾਂਟ ਦੀਆਂ ਚਿਮਨੀਆਂ ਢਾਹ ਦਿੱਤੀਆਂ ਗਈਆਂ ਹਨ।

ਕੈਪਟਨ ਸਰਕਾਰ ਨੇ 1 ਜਨਵਰੀ 2018 ਨੂੰ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ।

ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਥਰਮਲ ਪਲਾਂਟ ਬਣਾਉਣ ਨੂੰ ਹਰੀ ਝੰਡੀ ਦਿੱਤੀ ਸੀ।

1364 ਏਕੜ ਰਕਬੇ ਵਿੱਚ ਫੈਲੇ ਇਸ ਥਰਮਲ ਪਲਾਂਟ ਨੂੰ ਢਾਹੁਣ ਦਾ ਕੰਮ ਇਸ ਸਾਲ ਅਪਰੈਲ ਮਹੀਨੇ ਵਿੱਚ ਹੀ ਸ਼ੁਰੂ ਹੋ ਗਿਆ ਸੀ।

ਥਰਮਲ ਪਲਾਂਟ ਦੀਆਂ ਚਿਮਨੀਆ ਢਾਹੁਣ ਤੋਂ ਬਾਅਦ ਅਗਲਾ ਨਿਸ਼ਾਨਾ ਚਾਰ ਕੂਲਿੰਗ ਟਾਵਰ ਬਣਨਗੇ ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)