ਕਰਨਾਲ ਵਿੱਚ ਕਿਸਾਨਾਂ ਦੇ ਗੱਡੇ ਟੈਂਟ, ਅਟੁੱਟ ਲੰਗਰ ਜਾਰੀ
ਇਹ ਤਸਵੀਰਾਂ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਦੀਆਂ ਹਨ। ਕਿਸਾਨਾਂ ਨੇ ਇੱਥੇ ਹੁਣ ਟੈਂਟ ਗੱਡ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਲੋੜਵੰਦਾਂ ਨੂੰ ਦਵਾਈਆਂ ਅਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦਾ ਵੀ ਪ੍ਰਬੰਧ ਹੈ।
ਕਰਨਾਲ ’ਚ ਇਹ ਪ੍ਰਦਰਸ਼ਨ ਤੇ ਘੇਰਾਓ 28 ਅਗਸਤ ਨੂੰ ਸ਼ਹਿਰ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਹੋਈ ਕਾਰਵਾਈ ਨੂੰ ਲੈ ਕੇ ਹੈ। 28 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਆਉਣ ਵਾਲੇ ਸਨ ਜਿਸ ਦਾ ਵਿਰੋਧ ਹੋ ਰਿਹਾ ਸੀ।
ਬੈਠਕ ਦਾ ਘੇਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਹੋਈ, ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਸਨ।
ਜ਼ਿੰਮੇਵਾਰ ਅਫ਼ਸਰ ਖਿਲਾਫ਼ ਕੇਸ ਦਰਜ ਕਰਨ ਦੀ ਕਿਸਾਨ ਆਗੂ ਮੰਗ ਕਰ ਰਹੇ ਹਨ।
ਇਸ ਘਟਨਾ ਤੋਂ ਬਾਅਦ ਖ਼ਬਰ ਆਈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਇਲਜ਼ਾਮ ਲੱਗੇ ਕਿ ਪੁਲਿਸ ਕਾਰਵਾਈ ਕਾਰਨ ਲੱਗੀਆਂ ਸੱਟਾਂ ਮੌਤ ਦੀ ਵਜ੍ਹਾ ਬਣੀ। ਪ੍ਰਸ਼ਾਸਨ ਦੀ ਕਾਰਵਾਈ ਕਾਰਨ ਕਿਸਾਨ ਦੀ ਮੌਤ ਹੋਈ ਇਸ ਗੱਲ ਤੋਂ ਪੁਲਿਸ ਇਨਕਾਰ ਕਰਦੀ ਹੈ
ਰਿਪੋਰਟ- ਕਮਲ ਸੈਣੀ, ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: