ਕਿਸਾਨ ਅੰਦੋਲਨ: ਕਰਨਾਲ ਵਿੱਚ ਕਿਸਾਨਾਂ ਨੇ ਗੱਡੇ ਟੈਂਟ, ਰਾਕੇਸ਼ ਟਿਕੈਤ ਨੇ ਅੱਗੇ ਦੱਸੀ ਅਗਲੀ ਰਣਨੀਤੀ
ਕਿਸਾਨਾਂ ਨੇ ਕਰਨਾਲ ਦੇ ਮਿਨੀ ਸਕੱਤਰੇਤ ਦੇ ਬਾਹਰ ਲਾਏ ਟੈਂਟ, ਧਰਨਾ ਜਾਰੀ ਪਰ ਹੁਣ ਅਗਲੀ ਰਣਨੀਤੀ ਕੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਗੱਲਬਾਤ। ਕਰਨਾਲ ’ਚ ਇਹ ਪ੍ਰਦਰਸ਼ਨ ਤੇ ਘੇਰਾਓ 28 ਅਗਸਤ ਨੂੰ ਸ਼ਹਿਰ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਹੋਈ ਕਾਰਵਾਈ ਨੂੰ ਲੈ ਕੇ ਹੈ।
28 ਅਗਸਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਆਉਣ ਵਾਲੇ ਸਨ ਜਿਸ ਦਾ ਵਿਰੋਧ ਹੋ ਰਿਹਾ ਸੀ। ਬੈਠਕ ਦਾ ਘੇਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਹੋਈ, ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਸਨ।
ਜ਼ਿੰਮੇਵਾਰ ਅਫ਼ਸਰ ਖਿਲਾਫ਼ ਕੇਸ ਦਰਜ ਕਰਨ ਦੀ ਕਿਸਾਨ ਆਗੂ ਮੰਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਖ਼ਬਰ ਆਈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਹੈ।
ਇਲਜ਼ਾਮ ਲੱਗੇ ਕਿ ਪੁਲਿਸ ਕਾਰਵਾਈ ਕਾਰਨ ਲੱਗੀਆਂ ਸੱਟਾਂ ਮੌਤ ਦੀ ਵਜ੍ਹਾ ਬਣੀ। ਪ੍ਰਸ਼ਾਸਨ ਦੀ ਕਾਰਵਾਈ ਕਾਰਨ ਕਿਸਾਨ ਦੀ ਮੌਤ ਹੋਈ ਇਸ ਗੱਲ ਤੋਂ ਪੁਲਿਸ ਇਨਕਾਰ ਕਰਦੀ ਹੈ।
ਕਿਸਾਨ 9 ਮਹੀਨੇ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਅੰਦੋਲਨ ਕਰ ਰਹੇ ਹਨ। ਕਈ ਵਾਰ ਕਿਸਾਨਾਂ ਅਤੇ ਸਰਕਾਰ ਵਿਚਾਲੇ ਬੈਠਕਾਂ ਹੋਈਆਂ ਪਰ ਨਤੀਜਾ ਨਹੀਂ ਨਿਕਲਿਆ। ਹਾਲਾਂਕਿ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਦਾ ਪ੍ਰਸਤਾਵ ਦੇ ਚੁੱਕੀ ਹੈ।
(ਰਿਪੋਰਟ- ਅਰਵਿੰਦ ਛਾਬੜਾ, ਸ਼ੂਟ- ਗੁਲਸ਼ਨ ਕੁਮਾਰ )