ਪੰਜਸ਼ੀਰ ਘਾਟੀ: ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ, ਤਾਲਿਬਾਨ ਨੇ ਕੀਤੇ ਹਵਾਈ ਫਾਇਰ

ਵੀਡੀਓ ਕੈਪਸ਼ਨ, ਪੰਜਸ਼ੀਰ ਘਾਟੀ: ਅਫ਼ਗਾਨਿਸਤਾਨ ’ਚ ਪਾਕਿਸਤਾਨ ਦੇ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ, ਤਾਲਿਬਾਨ ਨੇ ਕੀਤੇ ਹਵਾਈ ਫਾਇਰ
ਪ੍ਰਕਾਸ਼ਿਤ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸੜਕਾਂ ’ਤੇ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ ਵਿੱਚ ਅਫ਼ਗਾਨ ਔਰਤਾਂ ਅਤੇ ਨੌਜਵਾਨ ਵੀ ਸ਼ਾਮਲ ਹਨ।

ਉਹ ਆਪਣੇ ਅਧਿਕਾਰਾਂ ਦੀ ਮੰਗ ਦੇ ਨਾਲ-ਨਾਲ ਪਾਕਿਸਤਾਨ ਵਿਰੋਧੀ ਨਾਅਰੇ ਵੀ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਪੰਜਸ਼ੀਰ ਵਿੱਚ ਤਾਲਿਬਾਨ ਦਾ ਸਮਰਥਨ ਕੀਤਾ ਹੈ।

ਇਹ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਤਾਲਿਬਾਨ ਲੜਾਕੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹਵਾਈ ਫਾਇਰਿੰਗ ਕਰ ਰਹੇ ਹਨ

ਵੀਡੀਓ ’ਚ ਲੋਕ ਦਹਿਸ਼ਤ ’ਚ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਹਾਲ ਹੀ ਵਿੱਚ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਮੁਖੀ ਫ਼ੈਜ਼ ਹਾਮਿਦ ਕਾਬੁਲ ਪਹੁੰਚੇ ਸੀ ਅਤੇ ਉਨ੍ਹਾਂ ਨੇ ਤਾਲਿਬਾਨ ਦੇ ਰਾਜਨੀਤਿਕ ਆਗੂ ਮੁੱਲਾ ਬਰਾਦਰ ਨਾਲ ਮੁਲਾਕਾਤ ਕੀਤੀ ਸੀ।

ਪਾਕਿਸਤਾਨ ’ਤੇ ਇਲਜ਼ਾਮ ਲੱਗ ਰਹੇ ਹਨ ਕਿ ਉਨ੍ਹਾਂ ਨੇ ਪੰਜਸ਼ੀਰ ਦੀ ਜੰਗ ਵਿੱਚ ਤਾਲਿਬਾਨ ਦੀ ਮਦਦ ਕੀਤੀ ਹੈ। ਹਾਲਾਂਕਿ ਪਾਕਿਸਤਾਨ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਨਕਾਰ ਕਰ ਰਿਹਾ ਹੈ।

ਵੀਡੀਓ - ਰੌਇਟਰਜ਼

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)