ਕਰਨਾਲ ਵਿੱਚ ਕਿਸਾਨਾਂ ਨੇ ਮਿਨੀ ਸਕੱਤਰੇਤ ਅੱਗੇ ਧਰਨਾ ਲਗਾਇਆ, ਰਣਨੀਤੀ ਬਾਰੇ ਇਹ ਦੱਸਿਆ
ਪ੍ਰਕਾਸ਼ਿਤ
ਕਰਨਾਲ ਵਿੱਚ ਕਿਸਾਨਾਂ ’ਤੇ ਹਰਿਆਣਾ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ ਹਨ।
ਮਿਨੀ ਸਕੱਤਰੇਤ ਦਾ ਘੇਰਾਓ ਕਰਨ ਲਈ ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ।
ਕਿਸਾਨਾਂ ਨੇ ਬੈਰੀਕੇਡ ਤੋੜੇ ਤੇ ਮਿਨੀ ਸਕੱਤਰੇਤ ਪਹੁੰਚ ਗਏ। ਕਿਸਾਨਾਂ ਨੇ ਫਿਲਹਾਲ ਮਿਨੀ ਸਕੱਤਰੇਤ ਦਾ ਘੇਰਾਓ ਕੀਤਾ ਹੋਇਆ ਹੈ।
ਕਰਨਾਲ ਵਿੱਚ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਬੇਨਤੀਜਾ ਰਹੀ ਹੈ। ਕਿਸਾਨਾਂ ਦੀ 11 ਮੈਂਬਰੀ ਕਮੇਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਗਈ ਸੀ।
ਬੈਠਕ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਨੂੰ ਲੈ ਕੇ ਸੀ। ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਫ਼ਸਰ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਸੀ।
ਰਿਪੋਰਟ - ਕਮਲ ਸੈਣੀ, ਸਤ ਸਿੰਘ
ਐਡਿਟ - ਸਦਫ਼ ਖ਼ਾਨ