ਕਰਨਾਲ 'ਚ ਗੁਰਨਾਮ ਚਢੂਨੀ ਦੀ ਬੈਰੀਕੇਡ ਤੋੜ ਦੇਣ ਦੀ ਗੱਲ 'ਤੇ ਪ੍ਰਸ਼ਾਸਨ ਦੀ ਚਿਤਾਵਨੀ

ਵੀਡੀਓ ਕੈਪਸ਼ਨ, ਕਰਨਾਲ 'ਚ ਗੁਰਨਾਮ ਚਢੂਨੀ ਦੀ ਬੈਰੀਕੇਡ ਤੋੜ ਦੇਣ ਦੀ ਗੱਲ੍ਹ 'ਤੇ ਪ੍ਰਸ਼ਾਸਨ ਦੀ ਚਿਤਾਵਨੀ
ਪ੍ਰਕਾਸ਼ਿਤ

28 ਅਗਸਤ ਨੂੰ ਕਰਨਾਲ ’ਚ ਕਿਸਾਨਾਂ ’ਤੇ ਹੋਈ ਲਾਠੀਚਾਰਜ ਦੇ ਵਿਰੋਧ ਤੇ ਪ੍ਰਸ਼ਾਸਨਿਕ ਅਫ਼ਸਰਾਂ ’ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ 7 ਸਤੰਬਰ ਨੂੰ ਕਰਨਾਲ ਵਿੱਚ ਮੁੜ ਕਿਸਾਨ ਪੰਚਾਇਤ ਹੈ।ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਵਿੱਚ ਧਾਰਾ 144 ਲਗਾ ਦਿੱਤੀ ਹੈ। ਕਰਨਾਲ ਵਿੱਚ 7 ਸਤੰਬਰ ਤੱਕ ਇੰਟਰਨੈੱਟ ਸੇਵਾ ਨੂੰ ਪ੍ਰਸ਼ਾਸਨ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪੰਚਾਇਤ ਦੇ ਸਬੰਧ ਵਿੱਚ ਅੱਜ ਗੁਰਨਾਮ ਸਿੰਘ ਚਢੂਨੀ ਸਣੇ ਹੋਰ ਕਿਸਾਨ ਆਗੂਆਂ ਦੀ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਸੀ।

ਕਰਨਾਲ ’ਚ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ’ਤੇ ਲਾਠੀਚਾਰਜ ਹੋਇਆ ਸੀ। ਹਰਿਆਣਾ ਦੇ ਸੀਐੱਮ ਮਨੋਹਰ ਲਾਲ ਦੀ ਵਿਧਾਇਕਾਂ ਤੇ ਮੰਤਰੀਆਂ ਨਾਲ ਕਰਨਾਲ ਵਿੱਚ ਮੀਟਿੰਗ ਦਾ ਵਿਰੋਧ ਹੋ ਰਿਹਾ ਸੀ। ਕਿਸਾਨ ਇਸੇ ਮੀਟਿੰਗ ਦਾ ਵਿਰੋਧ ਕਰਨ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਇਕੱਠੇ ਹੋਏ ਸਨ। ਪੁਲਿਸ ਨੇ ਕਿਸਾਨਾਂ ਨੂੰ ਭਜਾਉਣ ਲਈ ਚੇਤਾਵਨੀ ਮਗਰੋਂ ਲਾਠੀਚਾਰਜ ਕੀਤਾ। ਇਸ ਲਾਠੀਚਾਰਜ ’ਚ ਕਈ ਕਿਸਾਨ ਜ਼ਖਮੀ ਹੋਏ। 28 ਅਗਸਤ ਦੀ ਘਟਨਾ ਮਗਰੋਂ ਖ਼ਬਰ ਆਈ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਦਾ ਦਾਅਵਾ ਹੈ ਕਿ ਪੁਲਿਸ ਕਾਰਵਾਈ ਕਾਰਨ ਕਿਸਾਨ ਦੀ ਜਾਨ ਗਈ ਪਰ ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਗੁਰਨਾਮ ਸਿੰਘ ਚਢੂਨੀ ਨੇ ਅੱਜ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਕਰਨਾਲ ਪਹੁੰਚਣ ਦੀ ਅਪੀਲ ਵੀ ਕੀਤੀ ਹੈ।

ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਈ ਮਹੀਨਿਆਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ ਹੈ।ਸਰਕਾਰ ਨੇ ਕਾਨੂੰਨਾਂ ਵਿੱਚ ਸੋਧ ਦਾ ਪ੍ਰਸਤਾਵ ਦਿੱਤਾ ਹੈ ਪਰ ਗੱਲ੍ਹ ਨਹੀਂ ਬਣੀ।

(ਰਿਪੋਰਟ- ਕਮਲ ਸੈਣੀ, ਐਡਿਟ- ਸ਼ਾਹਨਵਾਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)