ਅਫ਼ਗਾਨਿਸਤਾਨ: ਪੰਜਸ਼ੀਰ ਘਾਟੀ ਨੂੰ ਕਿਸ ਨੇ ਜਿੱਤਿਆ, ਦਾਅਵੇ ਕੀ ਹਨ?
ਪ੍ਰਕਾਸ਼ਿਤ
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਪੰਜਸ਼ੀਰ ਸੂਬੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।
ਕਾਬੁਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਆਗੂ ਨੇ ਐਲਾਨ ਕੀਤਾ, ''ਘਾਟੀ ਹੁਣ ਪੂਰੀ ਤਰ੍ਹਾਂ ਸਾਡੇ ਕਬਜ਼ੇ ਵਿਚ ਹੈ।''
ਇਹ ਪੰਜਸ਼ੀਰ ਘਾਟੀ ਉੱਤੇ ਤਾਲਿਬਾਨ ਦੇ ਕਬਜ਼ੇ ਦਾ ਇਹ ਪਹਿਲਾ ਅਧਿਕਾਰਤ ਐਲਾਨ ਹੈ। ਪਰ ਤਾਲਿਬਾਨ ਨਾਲ ਟੱਕਰ ਲੈ ਰਹੇ ਨੈਸ਼ਨਲ ਰਜ਼ਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ ਦੇ ਆਗੂ ਅਹਿਮਦ ਮਸੂਦ ਨੇ ਇੱਕ ਟਵੀਟ ਕਰਕੇ ਕਿਹਾ, ''ਮੈਂ ਸੁਰੱਖਿਅਤ ਹਾਂ, ਫਿਕਰ ਨਾ ਕਰੋ।''
ਦੱਸ ਦੇਈਏ ਕਿ 15 ਨੂੰ ਤਾਲਿਬਾਨ ਨੇ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਲਿਆ ਸੀ।