ਕਿਸਾਨ ਅੰਦੋਲਨ: ਸੁਖਬੀਰ ਬਾਦਲ ਦਾ ਵਿਰੋਧ ਕਰਦੇ ਕਿਸਾਨਾਂ 'ਤੇ ਚੱਲੇ ਡੰਡੇ, ਕਈ ਹਿਰਾਸਤ 'ਚ

ਵੀਡੀਓ ਕੈਪਸ਼ਨ, ਸੁਖਬੀਰ ਦਾ ਵਿਰੋਧ ਕਰਦੇ ਕਿਸਾਨਾਂ 'ਤੇ ਚੱਲੇ ਡੰਡੇ, ਕਈ ਹਿਰਾਸਤ 'ਚ
ਪ੍ਰਕਾਸ਼ਿਤ

ਮੋਗਾ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਿਸ ਦੀ ਕਾਰਵਾਈ। ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਡੰਡੇ ਚਲਾਏ ਤੇ ਕਈਆਂ ਨੂੰ ਹਿਰਾਸਤ ਵਿੱਚ ਵੀ ਲਿਆ। ਸੁਖਬੀਰ ਸਿੰਘ ਬਾਦਲ ‘100 ਦਿਨਾਂ ਪੰਜਾਬ ਯਾਤਰਾ’ ਪ੍ਰੋਗਰਾਮ ਤਹਿਤ ਮੋਗਾ ਦੀ ਅਨਾਜ ਮੰਡੀ ਵਿੱਚ ਰੈਲੀ ਕਰਨ ਪਹੁੰਚੇ ਸਨ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਸਨ, ਸੁਖਬੀਰ ਸਿੰਘ ਬਾਦਲ ਦਾ ਇਸ ਤੋਂ ਪਹਿਲਾਂ ਵੀ ਕਈ ਥਾਈਂ ਕਿਸਾਨਾਂ ਵੱਲੋਂ ਵਿਰੋਧ ਹੋ ਚੁੱਕਿਆ ਹੈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)