ਜਲ੍ਹਿਆਂਵਾਲਾ ਬਾਗ਼ ਯਾਦਗਾਰ ਵਿੱਚ ਕੀ ਬਦਲ ਗਿਆ ਹੈ, ਰੌਲਾ ਕਿਉਂ ਪਿਆ ਹੈ
ਪ੍ਰਕਾਸ਼ਿਤ
ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ਼ ਕੰਪਲੈਕਸ ਦੇ ਨਵੀਨੀਕਰਨ ਤੋਂ ਬਾਅਦ ਕਈ ਲੋਕਾਂ ਵਿੱਚ ਨਰਾਜ਼ਗੀ ਹੈ। ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਮਗਰੋਂ ਇਸ ਦੀ ਪੁਰਾਣੀ ਦਿੱਖ ਬਦਲ ਗਈ ਹੈ ਜਾਂ ਨਹੀਂ, ਇਸ ਮੁੱਦੇ ’ਤੇ ਲਗਾਤਾਰ ਚਰਚਾ ਅਤੇ ਬਹਿਸ ਹੋ ਰਹੀ ਹੈ।
28 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਕੰਪਲੈਕਸ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਇਸਦਾ ਉਦਘਾਟਨ ਕੀਤਾ ਸੀ। ਆਓ ਦੇਖਦੇ ਹਾਂ ਆਖਿਰ ਪਹਿਲਾਂ ਕਿਵੇਂ ਦਾ ਦਿਖਦਾ ਸੀ ਜਲ੍ਹਿਆਂਵਾਲਾ ਬਾਗ ਅਤੇ ਹੁਣ ਕੀ ਬਦਲਾਅ ਆਏ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ