ਕਿਸਾਨਾਂ 'ਤੇ ‘ਐਕਸ਼ਨ ਲੈਣ ਦੇ ਹੁਕਮਾਂ’ ’ਤੇ SDM ਨੇ ਕੀ ਸਫ਼ਾਈ ਦਿੱਤੀ
ਪ੍ਰਕਾਸ਼ਿਤ
ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨਾਲ ਦੇ SDM ਆਯੁਸ਼ ਸਿਨਹਾ ਐਕਸ਼ਨ ਲੈਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਮਗਰੋਂ ਕੁਝ ਦੇਰ ਬਾਅਦ ਪ੍ਰਦਰਸ਼ਨ ਕਰਦੇ ਕਿਸਾਨਾਂ ’ਤੇ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ਉੱਤੇ ਦੋ ਵਾਰ ਲਾਠੀਚਾਰਜ ਹੋਇਆ। ਇਹ ਤਸਵੀਰਾਂ ਜਾਮ ਖੁਲ੍ਹਵਾਉਣ ਤੋਂ ਪਹਿਲਾਂ ਹੋਏ ਲਾਠੀਚਾਰਜ ਦੀਆਂ ਹਨ। ਪੁਲਿਸ ਕਾਰਵਾਈ ’ਤੇ ਸਵਾਲ ਉੱਠਣ ਮਗਰੋਂ SDM ਆਯੁਸ਼ ਸਿਨਹਾ ਸਵਾਲਾਂ ਨੂੰ ਗੋਲਮੋਲ ਕਰਦੇ ਨਜ਼ਰ ਆਏ। ਹਾਲਾਂਕਿ ਬਾਅਦ ਵਿੱਚ ਹਰਿਆਣਾ ਦੇ ADGP (ਲਾਅ ਐਂਡ ਆਰਡਰ) ਨਵਦੀਪ ਵਿਰਕ ਨੇ ਪੁਲਿਸ ਦੀ ਇਸ ਕਾਰਵਾਈ ਬਾਰੇ ਵਿਸਥਾਰ ’ਚ ਗੱਲਬਾਤ ਕੀਤੀ।
(ਰਿਪੋਰਟ- ਕਮਲ ਸੈਣੀ ਅਤੇ ਸਤ ਸਿੰਘ, ਐਡਿਟ- ਰਾਜਨ ਪਪਨੇਜਾ)