ਅਫ਼ਗਾਨ ਪੌਪ ਸਟਾਰ ਆਰਿਆਨਾ ਸਈਦ ਨੇ ਤਾਲਿਬਾਨ ਤੋਂ ਬਚਣ ਦੀ ਕਹਾਣੀ ਦੱਸੀ
ਅਫ਼ਗਾਨਿਸਤਾਨ ਦੀ ਪੌਪ ਸਟਾਰ ਆਰੀਆਨਾ ਸਈਦ ਨੇ ਕਾਬੁਲ ਤੋਂ ਬਾਹਰ ਨਿਕਲਣ ਦੀ ਕਹਾਣੀ ਬਿਆਨ ਕੀਤੀ। ਉਹ ਅਮਰੀਕੀ ਜਹਾਜ਼ ਰਾਹੀਂ ਕਾਬੁਲ ਤੋਂ ਬਾਹਰ ਨਿਕਲੀ।
ਉਨ੍ਹਾਂ ਨੇ ਮੌਜੂਦਾ ਹਾਲਾਤ ਲਈ ਪਾਕਿਸਤਾਨ ਜ਼ਿੰਮੇਵਾਰ ਦੱਸਿਆ ਉਨ੍ਹਾਂ ਦਾ ਇਲਜ਼ਾਮ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਤੋਂ ਪੈਸਾ ਅਤੇ ਸਮਰਥਨ ਹਾਸਿਲ ਹੈ। ਆਰੀਆਨਾ ਨੇ ਭਾਰਤ ਨੂੰ ਸੱਚਾ ਦੋਸਤ ਕਿਹਾ ਹੈ। ਉਨ੍ਹਾਂ ਨੇ ਅਫ਼ਗਾਨ ਲੋਕਾਂ ਨਾਲ ਭਾਰਤ ਵੱਲੋਂ ਚੰਗੇ ਵਤੀਰੇ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਸੰਕਟ ਦੀ ਘੜੀ ਵਿੱਚ ਮੁਲਕ ਛੱਡ ਕੇ ਗਏ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗਨੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ।
ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਾਬਿਜ਼ ਹੋਣ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਵਿੱਚ ‘ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਗਈਆਂ ਹਨ।
ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਕਹਿ ਚੁੱਕੇ ਹਨ ਕਿ ਅਫ਼ਗਾਨਿਸਤਾਨ ਵਿੱਚ ਸੰਮਲਿਤ ਸਰਕਾਰ ਬਣਾਉਣ ਲਈ ਉੱਥੇ ਦੀਆਂ ਸਿਆਸੀ ਪਾਰਟੀਆਂ, ਸੰਗਠਨਾ ਅਤੇ ਤਾਲਿਬਾਨ ਨਾਲ ਮਿਲ ਕੇ ਕੰਮ ਕਰਾਂਗੇ, ਪਾਕਿਸਤਾਨ ਅਫ਼ਗਾਨਿਸਤਾਨ ਸਣੇ ਇਸ ਖਿੱਤੇ ਵਿੱਚ ਸ਼ਾਂਤੀ ਅਤੇ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਚਾਹੁੰਦਾ ਹੈ।