ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ

ਵੀਡੀਓ ਕੈਪਸ਼ਨ, ਅਫਗਾਨਿਸਤਾਨ ਵਿੱਚ ਜੀਂਸ ਵਿਕਣੀ ਬੰਦ, ਸਕਾਰਫ਼ ਦੀ ਮੰਗ ਵਿੱਚ ਤੇਜ਼ੀ
ਪ੍ਰਕਾਸ਼ਿਤ

ਜਦੋਂ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕੀਤਾ ਤਾਂ ਇੱਥੇ ਰਹਿਣ ਵਾਲੇ ਲੋਕ ਬਹੁਤ ਡਰੇ ਹੋਏ ਸਨ। ਪਰ ਨੌਜਵਾਨ ਮਹਿਲਾ ਪੱਤਰਕਾਰ ਰੋਵੈਨਾ ਨੇ ਤੈਅ ਕੀਤਾ ਕਿ ਉਨ੍ਹਾਂ ਨੂੰ ਆਪਣੇ ਯੂਟਿਊਬ ਚੈਨਲ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਹੋਵੇਗੀ।

ਇਹ ਉਨ੍ਹਾਂ ਦਾ ਅਪਲੋਡ ਕੀਤਾ ਆਖਰੀ ਵੀਡੀਓ ਹੈ। ਹੁਣ ਰੋਵੈਨਾ ਨੂੰ ਨਹੀਂ ਪਤਾ ਕਿ ਤਾਲਿਬਾਨ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ। ਤਾਲਿਬਾਨ ਦੇ ਸ਼ਾਸਨ ਵਿੱਚ ਆਉਣ ਦੇ ਬਾਵਜੂਦ ਤੁਸੀਂ ਕਾਬੁਲ ਵਿੱਚ ਅਜੇ ਵੀ ਕੁਝ ਔਰਤਾਂ ਨੂੰ ਵੇਖ ਸਕਦੇ ਹੋ ਪਰ ਇਹ ਪਹਿਲਾਂ ਤੋਂ ਕਾਫ਼ੀ ਘੱਟ ਹੈ।

ਕਈ ਔਰਤਾਂ ਨੂੰ ਬਾਹਰ ਨਿਕਲਣ ਤੋਂ ਡਰ ਲੱਗ ਰਿਹਾ ਹੈ। ਕਾਬੁਲ ਤੋਂ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)