23 ਸਾਲ ਦੀ ਸਰਪੰਚ ਨੇ ਇਸ ਤਰ੍ਹਾਂ ਬਦਲੀ ਪਿੰਡ ਦੀ ਨੁਹਾਰ
ਪ੍ਰਕਾਸ਼ਿਤ
ਜ਼ਿਲ੍ਹਾ ਪਠਾਨਕੋਟ ਦੇ ਪਿੰਡ ਹਾੜਾ ਦੀ ਸਰਪੰਚ ਪੱਲਵੀ ਠਾਕੁਰ ਦੀ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਕਰਕੇ ਸ਼ਲਾਘਾ ਹੋ ਰਹੀ ਹੈ।
ਪੱਲਵੀ ਠਾਕੁਰ 23 ਸਾਲ ਦੀ ਹੈ ਤੇ ਜਦੋਂ ਸਰਪੰਚ ਬਣੀ ਸੀ ਉਦੋਂ ਉਮਰ ਸਿਰਫ਼ 21 ਸਾਲ ਸੀ।
ਪੱਲਵੀ ਨੇ ਪਿੰਡ ’ਚ ਗਲੀਆਂ ਬਣਵਾਈਆਂ, ਸੋਲਰ ਲਾਈਟ, ਸ਼ਮਸ਼ਾਨ ਘਾਟ ਦੀ ਉਸਾਰੀ ਕਰਵਾਈ। ਜਿੱਥੇ ਕੁੜੀਆਂ ਨੂੰ ਪੜ੍ਹਾਈ ਤੋਂ ਬਾਅਦ ਤੁਰੰਤ ਵਿਆਹ ਕਰਵਾਉਣ ਦੀ ਰਵਾਇਤ ਹੈ, ਉੱਥੇ ਪੱਲਵੀ ਇਸ ਸੋਚ ਨੂੰ ਬਦਲ ਰਹੀ ਹੈ।
ਪੱਲਵੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਸਬੰਧ ਸਿਆਸਤ ਨਾਲ ਨਹੀਂ ਸੀ।
(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਸ਼ੁਭਮ ਕੌਲ)