ਸੁਖਬੀਰ ਬਾਦਲ ਦਾ ਮਲੌਟ 'ਚ ਕਿਸਾਨਾਂ ਵੱਲੋਂ ਵਿਰੋਧ, ਬਾਅਦ 'ਚ ਕੀ ਹੋਈ ਗੱਲਬਾਤ
ਪ੍ਰਕਾਸ਼ਿਤ
ਸੁਖਬੀਰ ਸਿੰਘ ਬਾਦਲ ਆਪਣੇ 100 ਦਿਨਾਂ ਦੇ ਪੰਜਾਬ ਦੌਰੇ ਦੌਰਾਨ ਮਲੌਟ ਪਹੁੰਚੇ ਸਨ। ਪਰ ਕਿਸਾਨਾਂ ਨੇ ਮਲੌਟ ਦੀ ਅਨਾਜ ਮੰਡੀ ’ਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ। ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਦੇ ਨੁਮਾਇੰਦਿਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਬੈਠਕ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਟੀਵਟ ਕਰਕੇ ਕਿਹਾ ਕਿ ਮੈਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਹੀ ਭਰੋਸਾ ਦੇ ਚੁੱਕਾ ਹਾਂ ਕਿ ਅਕਾਲੀ ਦਲ 100 ਫੀਸਦ ਕਿਸਾਨਾਂ ਦੇ ਨਾਲ ਹੈ
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ)