ਰੱਖੜੀ : ਬਾਂਸ ਦੀ ਰੱਖੜੀ ਨੇ ਕਿਵੇਂ ਬਦਲੀ ਆਦਿਵਾਸੀ 'ਭੈਣਾਂ' ਦੀ ਜ਼ਿੰਦਗੀ
ਪ੍ਰਕਾਸ਼ਿਤ
ਗੁਜਰਾਤ ਦੇ ਡਾਂਗ ਜ਼ਿਲ੍ਹੇ ਦੀਆਂ ਕਬਾਇਲੀ ਔਰਤਾਂ ਬਾਂਸ ਤੋਂ ਰੱਖੜੀ ਬਣਾਉਂਦੀਆਂ ਹਨ। ਕੋਤਵਾਲੀਆ ਸਮਾਜ ਦੀਆਂ ਇਹ ਔਰਤਾਂ ਟੋਕਰੀਆਂ ਅਤੇ ਬਾਂਸ ਦੀਆਂ ਚੀਜ਼ਾਂ ਬਣਾਉਣ ਲਈ ਜਾਣੀਆਂ ਜਾਂਦੀਆਂ ਹਨ।
ਬਾਂਸ ਨਾਲ ਰੱਖੜੀਆਂ ਬਣਾ ਕੇ ਇਹ ਔਰਤਾਂ ਚੰਗੀ ਕਮਾਈ ਕਰ ਰਹੀਆਂ ਹਨ।
ਕੋਤਵਾਲੀਆ ਸਮਾਜ ਜ਼ਿਆਦਾਤਰ ਟੋਕਰੀਆਂ ਤੇ ਹੋਰ ਚੀਜ਼ਾਂ ਬਾਂਸ ਨਾਲ ਬਣਾਉਂਦਾ ਹੈ ਪਰ ਲੰਘੇ ਕੁਝ ਸਾਲਾਂ ਤੋਂ ਇਨ੍ਹਾਂ ਚੀਜ਼ਾਂ ਦੀ ਡਿਮਾਂਡ ਘਟੀ ਹੈ। ਜਿਸ ਕਾਰਨ ਕਈ ਲੋਕਾਂ ਦੇ ਰੋਜ਼ਗਾਰ ਉੱਤੇ ਅਸਰ ਪਿਆ ਹੈ।
ਕੋਤਵਾਲੀਆ ਸਮਾਜ ਲਈ ਬਾਂਸ ਦੀ ਰੱਖੜੀ ਇੱਕ ਚੰਗੇ ਸ਼ਗਨ ਦੇ ਰੂਪ ਵਿੱਚ ਸਾਹਮਣੇ ਆਈ ਹੈ। ਹੁਣ ਇਨ੍ਹਾਂ ਕੋਲ ਪੈਸੇ ਕਮਾਉਣ ਦਾ ਇੱਕ ਨਵਾਂ ਰਾਹ ਹੈ।
(ਰਿਪੋਰਟ- ਧਰਮੇਸ਼ ਅਮੀਨ, ਪ੍ਰੀਤ ਗਰਾਲਾ / ਪ੍ਰੋਡਿਊਸਰ – ਦੀਪਕ ਚੌਦਸਮਾ)