ਲੁਧਿਆਣਾ ਦੇ ਕਈ ਪਿੰਡਾਂ ਵਿੱਚ ਮੂੰਹ ਖੁਰ ਦੀ ਬਿਮਾਰੀ, 'ਲੋਨ ਲੈ ਕੇ ਗਾਵਾਂ ਲਈਆਂ ਸਨ, ਹੁਣ ਮੋੜਨਾ ਔਖਾ ਹੋਇਆ ਪਿਆ ਹੈ'
ਪ੍ਰਕਾਸ਼ਿਤ
ਲੁਧਿਆਣਾ ਦੇ ਪਿੰਡ ਬੇਰ ਕਲਾਂ ਸਣੇ ਕਈ ਹੋਰ ਪਿੰਡਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਨ ਗਾਵਾਂ ਮੱਝਾਂ ਮਰ ਰਹੀਆਂ ਹਨ।
ਇਸੇ ਬਿਮਾਰੀ ਕਾਰਨ ਹਰਵਿੰਦਰ ਕੌਰ ਤੇ ਹਰਬੰਸ ਸਿੰਘ ਨੇ ਆਪਣੀਆਂ 8 ਦੁਧਾਰੂ ਗਾਵਾਂ ਗੁਆ ਲਈਆਂ ਹਨ।
ਦੁੱਧ ਦੇ ਕਾਰੋਬਾਰ ‘ਤੇ ਅਸਰ ਪੈਣ ਕਾਰਨ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਪਿੰਡ ਦੇ ਕਈ ਪਰਿਵਾਰਾਂ ਨੇ ਆਪਣੇ ਪਸ਼ੂ ਇਸੇ ਬਿਮਾਰੀ ਕਾਰਨ ਗੁਆ ਲਏ ਹਨ।
ਅਧਿਕਾਰੀ ਮੂੰਹ ਖੁਰ ਦੀ ਬਿਮਾਰੀ ਨੂੰ ਲੈ ਕੇ ਚੁੱਕੇ ਕਦਮਾਂ ਤੇ ਅੰਕੜਿਆਂ ਬਾਰੇ ਦੱਸ ਰਹੇ ਹਨ ਪਰ ਪ੍ਰਭਾਵਿਤ ਹੋਏ ਪਰਿਵਾਰ ਦੁਖੀ ਹਨ।
(ਰਿਪੋਰਟ – ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਰਾਜਨ ਪਪਨੇਜਾ)