ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਅਜਿਹਾ ਖੌਫ਼ ਕਿ ਲੋਕ ਦੇਸ਼ ਛੱਡਣ ਨੂੰ ਕਾਹਲੇ
ਪ੍ਰਕਾਸ਼ਿਤ
ਕਾਬੁਲ ਵਿੱਚ ਤਾਲਿਬਾਨ ਦਾ ਭੀੜ ਨੂੰ ਕੰਟਰੋਲ ਕਰਨ ਦਾ ਆਪਣਾ ਸਟਾਈਲ ਹੈ। ਕਾਬੁਲ ਏਅਪੋਰਟ ਦੇ ਬਾਹਰ ਹਜ਼ਾਰਾਂ ਲੋਕ ਦੇਸ਼ ਛੱਡਣ ਨੂੰ ਕਾਹਲੇ ਹਨ।
ਏਅਰਪੋਰਟ ਦੇ ਬਾਹਰ ਸੜਕ ਨੂੰ ਖਾਲ੍ਹੀ ਕਰਵਾਇਆ ਜਾ ਰਿਹਾ ਹੈ ਤੇ ਨਾਲ ਲਿਜਾਇਆ ਜਾ ਰਿਹਾ ਹੈ।
ਤਾਲਿਬਾਨ ਨੇ ਸਾਨੂੰ ਵਾਰ-ਵਾਰ ਵੀਡੀਓ ਬਣਾਉਣ ਤੋਂ ਰੋਕਿਆ, ਉਹ ਬਹੁਤ ਸਾਰੇ ਅਫ਼ਗਾਨ ਲੋਕਾਂ ਦੇ ਉਨ੍ਹਾਂ ਦੀ ਹਕੂਮਤ ਹੇਠ ਜਾਣ ਦੀਆਂ ਤਸਵੀਰਾਂ ਨੂੰ ਪਸੰਦ ਨਹੀਂ ਕਰਦੇ।
ਕਾਬੁਲ ਵਿੱਚ ਕਿਤੇ ਵੀ ਜਾਓ ਤੁਹਾਨੂੰ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਤਾਲਿਬਾਨ ਦਿਖਣਗੇ। ਪਰ ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਉਨ੍ਹਾਂ ਦਾ ਸੁਭਾਅ ਦੋਸਤਾਨਾ ਹੈ।
ਲੋਕ ਹਤਾਸ਼ ਤੇ ਨਿਰਾਸ਼ ਨਜ਼ਰ ਆ ਰਹੇ ਹਨ।
(ਰਿਪੋਰਟ - ਸਿਕੰਦਰ ਕਿਰਮਾਨੀ)