ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਕਾਬੁਲ 'ਚ ਕਿਹੋ ਜਿਹੇ ਹਨ ਹਾਲਾਤ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ: ’ਹਰ ਕੋਈ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦਾ ਹੈ ਤੇ ਪੜ੍ਹਨਾ ਚਾਹੁੰਦਾ ਹੈ’
ਪ੍ਰਕਾਸ਼ਿਤ

ਕਾਬੁਲ ਏਅਰਪੋਰਟ ਦੇ ਬਾਹਰ ਹਫ਼ੜਾ-ਦਫ਼ੜੀ ਜਾਰੀ ਹੈ। ਹਜ਼ਾਰਾਂ ਲੋਕ ਅਜੇ ਵੀ ਆਪਣਾ ਮੁਲਕ ਅਫ਼ਗਾਨਿਸਤਾਨ ਛੱਡਣ ਨੂੰ ਕਾਹਲੇ ਹਨ।

ਇੱਕ ਪਰਿਵਾਰ ਦੀ ਔਰਤ ਕਹਿ ਰਹੀ ਹੈ ਕਿ ‘’ਹਾਲਾਤ ਬਹੁਤ ਮਾੜੇ ਹਨ ਤੇ ਕੋਈ ਵੀ ਇੱਥੇ ਨਹੀਂ ਰਹਿਣਾ ਚਾਹੁੰਦਾ। ਹਰ ਕੋਈ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦਾ ਹੈ ਤੇ ਪੜ੍ਹਨਾ ਚਾਹੁੰਦਾ ਹੈ। ਅਸੀਂ ਉਸ ਕਿਸੇ ਵੀ ਥਾਂ ਜਾਣਾ ਚਾਹੁੰਦੇ ਹਾਂ ਜੋ ਸੁਰੱਖਿਅਤ ਹੋਵੇ।‘’

ਕਾਬੁਲ ਸ਼ਹਿਰ ਦੇ ਦ੍ਰਿਸ਼ ਇਸ਼ਾਰਾ ਕਰ ਰਹੇ ਹਨ ਕਿ ਹਰ ਰੋਜ਼ ਜ਼ਿਦਗੀ ਪਟੜੀ ‘ਤੇ ਆ ਰਹੀ ਹੈ। ਤਾਲਿਬਾਨ ਦੀਆਂ ਗੱਡੀਆਂ ਹਰ ਪਾਸੇ ਪੈਟਰੋਲਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ। ਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਕਾਨਾਂ ਅਤੇ ਸੜਕਾਂ ‘ਤੇ ਚਹਿਲ ਪਹਿਲ ਹੈ।

ਬਹੁਤ ਸਾਰੇ ਮੁੱਖ ਕਾਰੋਬਾਰੀਆਂ ਨੇ ਇਸ ਖ਼ਦਸ਼ੇ ਵਿੱਚ ਮਹਿਲਾ ਕਰਮੀਆਂ ਨੂੰ ਘਰ ਭੇਜ ਦਿੱਤਾ ਹੈ ਕਿ ਤਾਲਿਬਾਨ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦੇਵੇ।

(ਰਿਪੋਰਟ- ਸਿਕੰਦਰ ਕਿਰਮਾਨੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)