ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਭਾਰਤ ਲਈ ਕੀ ਚੁਣੌਤੀਆਂ ਕੀ ਹਨ

ਵੀਡੀਓ ਕੈਪਸ਼ਨ, ਤਾਲਿਬਾਨ ਦੇ ਅਫ਼ਗਾਨਿਸਤਾਨ 'ਚ ਕਬਜ਼ੇ ਮਗਰੋਂ ਭਾਰਤ ਲਈ ਕੀ ਚੁਣੌਤੀਆਂ ਕੀ ਹਨ
ਪ੍ਰਕਾਸ਼ਿਤ

ਤਾਲਿਬਾਨ ਨੇ ਤੇਜ਼ੀ ਨਾਲ ਪੂਰੇ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਹੈ।

ਇਸ ਘਟਨਾ ਨੇ ਦੁਨੀਆਂ ਭਰ ਦੇ ਸੁਰੱਖਿਆ ਅਤੇ ਕੂਟਨੀਤੀ ਦੇ ਮਾਹਿਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ।

ਕਈ ਮੁਲਕ ਆਪਣੇ ਨੁਮਾਇੰਦਿਆਂ ਅਤੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਅਹਿਜੇ ਵਿੱਚ ਇੱਕ ਚੀਜ਼ ਦੀ ਬੜੀ ਘੱਟ ਗੱਲ ਹੋ ਰਹੀ ਹੈ ਕਿ ਆਖਿਰ ਦੋ ਦਹਾਕਿਆਂ ਦੌਰਾਨ ਅਫ਼ਗਾਨਿਸਤਾਨ ਵਿੱਚ ਹੋਏ ਵਿਕਾਸ ਅਤੇ ਨਿਵੇਸ਼ ਦਾ ਕੀ ਹੋਵੇਗਾ।

ਪਾਕਿਸਤਾਨ ਅਤੇ ਚੀਨ ਸਣੇ ਕਈ ਮੁਲਕ ਆਪਣੇ ਲਈ ਅਫ਼ਗਾਨਿਸਤਾਨ ਵਿੱਚ ਸੰਭਾਵਨਾਵਾਂ ਦੇਖ ਰਹੇ ਹਨ ਜਦਕਿ ਭਾਰਤ ਲਈ ਕਈ ਚੁਣੌਤੀਆਂ ਹਨ।

(ਰਿਪੋਰਟ- ਵਿਕਾਸ ਪਾਂਡੇ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)