ਪਾਕਿਸਤਾਨ: 2 ਫੁੱਟ ਕੱਦ ਵਾਲੀ 23 ਸਾਲਾ ਜ਼ਾਹਰਾ ਸੋਸ਼ਲ ਮੀਡੀਆ ਸਟਾਰ ਕਿਵੇਂ ਬਣੀ
23 ਸਾਲਾ ਜ਼ਾਹਰਾ ਯਾਕੂਬ ਦਾ ਕੱਦ 2 ਫੁੱਟ ਤੋਂ ਘੱਟ ਹੈ। ਉਹ ਜਨਮ ਤੋਂ ਹੱਡੀਆਂ ਦੀ ਕਮਜ਼ੋਰੀ ਨਾਲ ਪੀੜਤ ਹੈ।
ਇਸ ਦਾ ਮੈਡੀਕਲ ’ਚ ਕੋਈ ਇਲਾਜ ਨਹੀਂ ਹੈ ਪਰ ਉਨ੍ਹਾਂ ਦੀ ਮਾਂ ਹਿੰਮਤ ਨਾਲ ਇਸ ਹਾਲਾਤ ਨਾਲ ਜੂਝ ਰਹੀ ਹੈ। ਉਹ ਨਕਾਰਾਤਮਕ ਸਮਾਜਿਕ ਦ੍ਰਿਸ਼ਟੀਕੋਣ ਦੇ ਨਾਲ-ਨਾਲ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।
ਜ਼ਾਹਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ। ਉਹ ਆਪਣੀ ਮੇਕਅੱਪ ਕਲਾ ਅਤੇ ਪ੍ਰੇਰਕ ਭਾਸ਼ਣਾਂ ਲਈ ਇੰਸਟਾਗ੍ਰਾਮ ’ਤੇ ਮਸ਼ਹੂਰ ਹੈ।
ਇੰਸਟਾਗ੍ਰਾਮ ’ਤੇ ਉਨ੍ਹਾਂ ਨੂੰ 45 ਹਜ਼ਾਰ ਤੋਂ ਵੱਧ ਲੋਕ ਫੌਲੋ ਕਰਦੇ ਹਨ ।
ਕਈ ਲੋਕ ਉਨ੍ਹਾਂ ਦੀ ਤਸਵੀਰ ’ਤੇ ਨਕਾਰਾਤਮਕ ਕੰਮੈਂਟ ਵੀ ਕਰਦੇ ਹਨ। ਉਹ ਨਕਾਰਾਤਮਕ ਕੰਮੈਂਟਾਂ ਵੱਲ ਧਿਆਨ ਨਹੀਂ ਦਿੰਦੀ।
ਉਹ ਅਕਸਰ ਪੇਟ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਪੀੜਤ ਰਹਿੰਦੀ ਹੈ ਪਰ ਉਹ ਆਪਣਾ ਹੌਂਸਲਾ ਨਹੀਂ ਹਾਰਦੀ।
ਜ਼ਾਹਰਾ ਆਪਣੇ ਵਰਗੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਸਮਾਜਿਕ ਸੰਗਠਨ ਬਣਾਉਣਾ ਚਾਹੁੰਦੀ ਹੈ। ਉਹ ਇੱਕ ਪੇਸ਼ੇਵਰ ਬੁਲਾਰਾ ਵੀ ਬਨਣਾ ਚਾਹੁੰਦੀ ਹੈ।
ਵੀਡੀਓ: ਉਮਰਦਰਾਜ਼ ਨੰਗਿਆਣਾ ਤੇ ਫੁਰਕਾਨ ਇਲਾਹੀ