ਅਫ਼ਗਾਨਿਸਤਾਨ ਦੀ ਫੌਜ ਤਾਲਿਬਾਨ ਦੇ ਸਾਹਮਣੇ ਕਿਉਂ ਨਹੀਂ ਖੜ ਸਕੀ
9 ਜੁਲਾਈ ਅਤੇ 15 ਅਗਸਤ ਵਿਚਾਲੇ ਵਕਫ਼ੇ ਨੂੰ ਕਰੀਬ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਤਾਲਿਬਾਨ ਕਿੰਨੀ ਤੇਜ਼ੀ ਨਾਲ ਅਫ਼ਗਾਨਿਸਤਾਨ ਵਿੱਚ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਅੱਗੇ ਵਧਿਆ।
9 ਜੁਲਾਈ ਨੂੰ ਅਫ਼ਗਾਨਿਸਤਾਨ ਦੇ ਕੁਲ 398 ਜ਼ਿਲ੍ਹਿਆਂ ਵਿੱਚੋਂ ਤਾਲਿਬਾਨ ਦੇ ਕੰਟ੍ਰੋਲ ਕੇਵਲ 90 ਜ਼ਿਲ੍ਹਿਆਂ ਤੱਕ ਸੀਮਤ ਸੀ। ਬਾਕੀ ਬਚੇ ਜ਼ਿਲ੍ਹਿਆਂ ਵਿੱਚੋਂ ਇੱਕ 141 ਅਫ਼ਗਾਨ ਸਰਕਾਰ ਦੇ ਕਬਜ਼ੇ ਵਿੱਚ ਸਨ ਅਤੇ 167 ਜ਼ਿਲ੍ਹਿਆਂ 'ਤੇ ਅਫ਼ਗਾਨ ਸੈਨਾ ਅਤੇ ਤਾਲਿਬਾਨ ਵਿੱਚ ਸੰਘਰਸ਼ ਜਾਰੀ ਸੀ।
ਤਾਲਿਬਾਨ ਦੇ ਕੰਟ੍ਰੋਲ ਵਿੱਚ ਹੋਣ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨਿਕ ਕੇਂਦਰ, ਪੁਲਿਸ ਦੇ ਮੁੱਖ ਦਫ਼ਤਰ ਅਤੇ ਹੋਰ ਸਾਰੀਆਂ ਸਰਕਾਰੀ ਸੰਸਥਾਵਾਂ ਤਾਲਿਬਾਨ ਦੇ ਹੱਥਾਂ ਵਿੱਚ ਸਨ।
ਇਸ ਸੰਘਰਸ਼ ਦਾ ਰੁਖ਼ ਪੂਰੀ ਤਰ੍ਹਾਂ 15 ਅਗਸਤ ਨੂੰ ਪਲਟ ਗਿਆ, ਜਦੋਂ ਤਾਲਿਬਾਨ ਨੇ ਕੁੱਲ 398 ਜ਼ਿਲ੍ਹਿਆਂ ਵਿੱਚੋਂ 345 'ਤੇ ਆਪਣਾ ਕਬਜ਼ਾ ਜਮਾ ਲਿਆ।
ਇਹ ਉਹ ਦਿਨ ਸੀ ਜਦੋਂ ਤਾਲਿਬਾਨ ਨੇ ਮਜ਼ਾਰ-ਏ-ਸ਼ਰੀਫ਼ ਅਤੇ ਜਲਾਲਾਬਾਦ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ।
ਰਿਪੋਰਟ - ਰਾਘਵੇਂਦਰ ਰਾਓ, ਬੀਬੀਸੀ ਪੱਤਰਕਾਰ
ਐਡਿਟ - ਸਦਫ਼ ਖ਼ਾਨ