ਜਪਾਨ ਦੀ ਬੁਲਟ ਟਰੇਨ ਜੋ 320 ਕਿਲੋਮੀਟਰ ਪ੍ਰਤੀ ਘੰਟਾ ਦੌੜਦੀ ਹੈ
ਪ੍ਰਕਾਸ਼ਿਤ
ਸ਼ਿੰਕਨਸੇਨ ਬੁਲਟ ਟਰੇਨਜ਼ ਦੁਨੀਆ ਦੀਆਂ ਸਭ ਤੋਂ ਤੇਜ਼ ਰਫ਼ਤਾਰ ਗੱਡੀਆਂ ’ਚ ਸ਼ੁਮਾਰ ਹਨ। ਜਪਾਨ ਦੀਆਂ ਇਹ ਗੱਡੀਆਂ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਹਨ।
ਜਪਾਨ ਵਿੱਚ ਰੇਲ ਹਾਦਸੇ ਬਹੁਤ ਘੱਟ ਹੁੰਦੇ ਹਨ, ਇੱਥੇ ਪਹਿਲੀ ਬੁਲਟ ਟਰੇਨ 1964 ਵਿੱਚ ਟੋਕੀਓ ਓਲੰਪਿਕ ਤੋਂ ਪਹਿਲਾਂ ਸ਼ੁਰੂ ਹੋਈ ਸੀ।
ਜਪਾਨ, ਮੁੰਬਈ ਤੇ ਅਹਿਮਦਾਬਾਦ ਵਿਚਾਲੇ ਭਾਰਤ ਦੇ ਪਹਿਲੇ ਬੁਲਟ ਟਰੇਨ ਪ੍ਰੋਜੈਕਟ ਵਿੱਚ ਮਦਦ ਕਰ ਰਿਹਾ ਹੈ।
ਰਿਪੋਰਟ- ਅਰਵਿੰਦ ਛਾਬੜਾ ਟੋਕੀਓ ਤੋਂ
ਐਡਿਟ- ਗੁਲਸ਼ਨ ਕੁਮਾਰ