ਕਿਸਾਨ ਅੰਦੋਲਨ: ਪੰਜਾਬ ਤੇ ਹਰਿਆਣਾ ਸਣੇ ਦੇਸ ਭਰ 'ਚ ਕਿਸਾਨਾਂ ਦਾ ਟਰੈਕਟਰ ਮਾਰਚ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਅਜ਼ਾਦੀ ਦਿਹਾੜਾ ਕਿਸਾਨਾਂ ਨੇ ਕਿਵੇਂ ਮਨਾਇਆ
ਪ੍ਰਕਾਸ਼ਿਤ

ਅਜ਼ਾਦੀ ਦਿਹਾੜੇ ਮੌਕੇ ਪੰਜਾਬ ਅਤੇ ਹਰਿਆਣਾ ਸਣੇ ਕਈ ਰਾਜਾਂ ’ਚ ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਿਆ।

ਜੀਂਦ ’ਚ ਦੁਸ਼ਯੰਤ ਚੌਟਾਲਾ ਦੇ ਹਲਕੇ ਉਚਾਨਾ ਕਲਾਂ ’ਚ ਕਿਸਾਨਾਂ ਨੇ ਵੱਡਾ ਮਾਰਚ ਕੀਤਾ।

ਕੁਰੁਕਸ਼ੇਤਰ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਦੀ ਮੌਜੂਦਗੀ ’ਚ ਪੀਪਲੀ ਚੌਂਕ ਦਾ ਨਾਮ ਕਿਸਾਨ ਕ੍ਰਾਂਤੀ ਚੌਂਕ ਰੱਖਿਆ।

ਬਰਨਾਲਾ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਕਾਫ਼ਲੇ ਦੇ ਰੂਪ ਵਿੱਚ ਪੂਰੇ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ।

ਰਿਪੋਰਟ- ਸਤ ਸਿੰਘ, ਕਮਲ ਸੈਣੀ ਅਤੇ ਸੁਖਚਰਨ ਪ੍ਰੀਤ

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)