ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਵੱਡਾ ਹਾਦਸਾ, ਪਹਾੜ ਡਿੱਗਣ ਨਾਲ ਕਈ ਵਾਹਨ ਮਲਬੇ ਹੇਠਾਂ ਦੱਬੇ
ਪ੍ਰਕਾਸ਼ਿਤ
ਪਿਛਲੇ ਕਈ ਦਿਨਾਂ ਤੋਂ ਕਈ ਸੂਬਿਆਂ ਵਿੱਚ ਪਹਾੜਾਂ ਦੇ ਵੱਡੇ ਹਿੱਸੇ ਟੁੱਟਣ ਅਤੇ ਲੈਂਡਸਲਾਈਡਿੰਗ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਪਹਾੜ ਡਿੱਗਣ ਨਾਲ ਹੇਠਾਂ ਤੋਂ ਗੁਜ਼ਰ ਰਹੀ ਰੋਡਵੇਜ਼ ਬਸ, ਟਰੱਕ ਅਤੇ ਕੁਝ ਹੋਰ ਵਾਹਨ ਚਪੇਟ ’ਚ ਆ ਗਏ।
ਮਲਬੇ ਹੇਠਾਂ ਵਾਹਨ ਦੱਬਣ ਨਾਲ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਘਟਨਾ ਭਾਵਨਗਰ ਉਪਮੰਡਲ ’ਚ ਨੈਸ਼ਨਲ ਹਾਈਵੇ 5 ’ਤੇ ਨਿਗੋਸਾਰੀ ਅਤੇ ਚੌਰਾ ਦਰਮਿਆਨ ਹੋਈ। ਹਿਮਾਚਲ ਰੋਡਵੇਜ਼ ਦੀ ਬਸ ਹਰਿਦਵਾਰ ਜਾ ਰਹੀ ਸੀ।
ਘਟਨਾ ਵਾਲੀ ਥਾਂ ’ਤੇ ਹਾਲੇ ਵੀ ਪੱਥਰ ਡਿੱਗ ਰਹੇ ਹਨ ਇਸ ਲਈ ਬਚਾਅ ਕਾਰਜ ’ਚ ਮੁਸ਼ਕਲ ਆ ਰਹੀ ਹੈ।
ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਘਟਨਾ ’ਤੇ ਆਪਣਾ ਦੁਖ਼ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੱਖ ਮੰਤਰੀ ਨਾਲ ਗੱਲ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਵੀਡੀਓ – ਏਐਨਆਈ