ਕਿਸਾਨ ਅੰਦੋਲਨ: ਗੁਰਨਾਮ ਸਿੰਘ ਚਢੂਨੀ ਦਾ ਕੀ ਹੈ ਸਿਆਸਤ ’ਚ ਆਉਣ ਦਾ ਪਲਾਨ
ਪ੍ਰਕਾਸ਼ਿਤ
ਲੁਧਿਆਣਾ ’ਚ ਕੁਝ ਵਪਾਰਕ ਸੰਗਠਨਾਂ ਨੇ ਭਾਰਤੀ ਆਰਥਿਕ ਪਾਰਟੀ ਦਾ ਗਠਨ ਕੀਤਾ ਹੈ। ਵਪਾਰੀਆਂ ਦੀ ਇਹ ਪਾਰਟੀ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਦੀ ਨੁਮਾਇੰਦਗੀ ਦਾ ਦਾਅਵਾ ਕਰਦੀ ਹੈ।
ਇਨ੍ਹਾਂ ਵਪਾਰਕ ਸੰਗਠਨਾਂ ਦੀ ਮੁਲਾਕਾਤ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੀ ਪ੍ਰਧਾਨਗੀ ਹੇਠ ਹੋਈ ਸੀ।
ਚਢੂਨੀ ਨੂੰ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦਾ ਐਲਾਨ ਕੀਤਾ ਗਿਆ। ਗੁਰਨਾਮ ਸਿੰਘ ਚਢੂਨੀ ਨੇ ਹਾਲਾਂਕਿ ਇਹ ਪਾਰਟੀ ਜੁਆਇਨ ਨਹੀਂ ਕੀਤੀ ਹੈ।
‘ਮਿਸ਼ਨ ਪੰਜਾਬ’ ਤਹਿਤ ਚਢੂਨੀ ਕਿਸਾਨ ਆਗੂਆਂ ਨੂੰ ਸਿਆਸਤ ’ਚ ਆਉਣ ਦੇ ਬਿਆਨ ਦੇ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਅਜਿਹੇ ਬਿਆਨਾਂ ਕਾਰਨ ਉਨ੍ਹਾਂ ’ਤੇ ਕਾਰਵਾਈ ਵੀ ਕੀਤੀ ਸੀ।
ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਸਦਫ਼ ਖ਼ਾਨ