ਕਿਸਾਨ ਅੰਦੋਲਨ: ਕਿਸਾਨਾਂ ਲਈ ਇਕੱਠੇ ਹੋਏ ਅਕਾਲੀ ਅਤੇ ਕਾਂਗਰਸ ਦੇ ਆਗੂਆਂ ਨੇ ਕੀ ਕਿਹਾ
ਪ੍ਰਕਾਸ਼ਿਤ
ਕਿਸਾਨਾਂ ਦੇ ਹੱਕ ਲਈ ਸੰਸਦ ਬਾਹਰ ਅਕਾਲੀ ਅਤੇ ਕਾਂਗਰਸੀ ਆਗੂ ਇਕੱਠੇ ਹੋਏ। ਇਨ੍ਹਾਂ ਨੇ ਮੋਦੀ ਸਰਕਾਰ ਤੋਂ ਤਿੰਨੇ ਖ਼ੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ।
ਹਾਲਾਂਕਿ ਕੁਝ ਦਿਨਾਂ ਪਹਿਲਾਂ ਹਰਸਿਮਰਤ ਕੌਰ ਬਾਦਲ ਨਾਲ ਸੰਸਦ ਬਾਹਰ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਉਲਝਦੇ ਨਜ਼ਰ ਆਏ ਸੀ।
ਦੋਵਾਂ ਨੇ ਇੱਕ ਦੂਜੇ ’ਤੇ ਕਿਸਾਨ ਵਿਰੋਧੀ ਹੋਣ ਦੇ ਇਲਜ਼ਾਮ ਲਗਾਏ ਸੀ।
ਕਿਸਾਨ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਤਿੰਨੇਂ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਉਹ ਸੋਧ ਕਰਨ ਲਈ ਤਿਆਰ ਹਨ। ਦੋਵਾਂ ਵਿਚਾਲੇ ਕਈ ਦੌਰ ਦੀ ਮੀਟਿੰਗ ਹੋ ਚੁੱਕੀ ਹੈ ਪਰ ਨਤੀਜਾ ਨਹੀਂ ਨਿਕਲਿਆ।