ਭਾਰਤ ਤੋਂ ਕੈਨੇਡਾ ਦੀਆਂ ਫਲਾਈਟਾਂ ਦਾ ਬੈਨ ਫਿਰ ਵਧਿਆ, ਨਵੇਂ ਬਿਆਨ ਵਿੱਚ ਕੀ ਹੈ

ਵੀਡੀਓ ਕੈਪਸ਼ਨ, ਭਾਰਤ ਤੋਂ ਕੈਨੇਡਾ ਦੀਆਂ ਫਲਾਈਟਾਂ ਦਾ ਬੈਨ ਫਿਰ ਵਧਿਆ, ਨਵੇਂ ਬਿਆਨ ਵਿੱਚ ਕੀ ਹੈ
ਪ੍ਰਕਾਸ਼ਿਤ

ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਪਾਬੰਦੀ ਨੂੰ 21 ਸਤੰਬਰ,2021 ਤੱਕ ਵਧਾ ਦਿੱਤਾ ਹੈ।

ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਜਨ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਭਾਵੇਂ ਕਿ ਕਈ ਦੇਸਾਂ ਨੇ ਕੈਨੇਡਾ ਵਾਂਗ ਹਵਾਈ ਯਾਤਰਾ ਉੱਤੇ ਪਾਬੰਦੀ ਲਾਈ ਹੋਈ ਹੈ, ਪਰ ਇੰਗਲੈਂਡ , ਅਮਰੀਕਾ, ਸਪੇਨ , ਯੂਏਈ ਨੇ ਹੁਣ ਇਸ ਨੂੰ ਹਟਾ ਲਿਆ ਹੈ।

ਕੋਰੋਨਾਵਾਇਰਸ ਮਹਾਮਾਰੀ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)