ਪਾਕਿਸਤਾਨ ’ਚ ਹਿੰਦੂ ਮੰਦਰ ਤੋੜਨ ਦੀ ਘਟਨਾ ਦਾ ਪੂਰਾ ਮਾਮਲਾ ਕੀ ਹੈ
ਪ੍ਰਕਾਸ਼ਿਤ
ਬੁੱਧਵਾਰ (4 ਅਗਸਤ) ਨੂੰ ਪਾਕਿਸਤਾਨ ਦੇ ਰਹੀਮ ਯਾਰ ਖ਼ਾਨ ਵਿੱਚ ਭੀੜ ਨੇ ਇੱਕ ਹਿੰਦੂ ਮੰਦਰ ’ਚ ਭੰਨ-ਤੋੜ ਕੀਤੀ।
ਇਹ ਭੰਨ-ਤੋੜ ਇੱਕ ਨਾਬਾਲਗ ਵੱਲੋਂ ਕਥਿਤ ਤੌਰ ‘ਤੇ ਈਸ਼ਨਿੰਦਾ ਕਰਨ ਤੋਂ ਬਾਅਦ ਕੀਤੀ ਗਈ। ਭੋਂਗ ਨਾਮ ਦੀ ਜਿਸ ਥਾਂ ਮੰਦਰ ਤੋੜਿਆ ਗਿਆ ਉੱਥੇ ਹਿੰਦੂ ਭਾਈਚਾਰੇ ਦੇ ਲਗਭਗ 80 ਘਰ ਹਨ।
ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਕਈ ਲੋਕ ਘਰ ਛੱਡ ਕੇ ਚਲੇ ਗਏ।
ਹਾਲਾਤ ਸੰਭਾਲਣ ਲਈ ਪ੍ਰਸ਼ਾਸਨ ਨੂੰ ਪੈਰਾ ਮਿਲਟਰੀ ਫੋਰਸ ਸੱਦਣੀ ਪਈ। ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਹੁਣ ਕਾਬੂ ‘ਚ ਹਨ।
(ਵੀਡੀਓ – ਉਮਰ ਦਰਾਜ਼ ਅਤੇ ਫ਼ੁਰਕਾਨ ਇਲਾਹੀ)