ਵੀਰਪਾਲ ਕੌਰ ਅਤੇ ਪਵਨਦੀਪ ਕੌਰ ਲੋਕ ਗੀਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਕਿਵੇਂ ਸਾਂਭ ਰਹੀਆਂ ਹਨ
ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਇਸ ਦਾ ਅਸਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਬੀਬੀਸੀ ਪੰਜਾਬੀ ਨੇ ਇੱਕ ਅਜਿਹੀ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਤਹਿਤ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਨ੍ਹਾਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਾਲ ਗੱਲਬਾਤ ਕਰਨ ਦੀ ਜੋ ਲਗਾਤਾਰ ਕੰਟੇਟ ਪ੍ਰੋ਼ਡਕਸ਼ਨ ਕਰ ਰਹੇ ਹਨ।
ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਵੀਰਪਾਲ ਕੌਰ ਅਤੇ ਪਵਨਦੀਪ ਕੌਰ ਨਾਲ ਜਿਨ੍ਹਾਂ ਨੇ ਪੰਜਾਬ ਦੇ ਲੋਕ ਵਿਰਸੇ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ। ਮਾਲਵਾ ਖਿੱਤੇ ਸਣੇ ਪੰਜਾਬ ਦੇ ਸੈਂਕੜੇ ਪਿੰਡਾਂ ਤੋਂ ਹਜ਼ਾਰਾਂ ਰਵਾਇਤੀ ਲੋਕ ਗੀਤ ਅਤੇ ਬੋਲੀਆਂ ਇਕੱਤਰ ਕਰ ਚੁੱਕੀਆਂ ਹਨ।
ਪੰਜਾਬੀ ਯੂਨੀਵਰਸਿਟੀ ਤੋਂ ਐੱਮਏ ਪਾਸ ਇਸ ਜੋੜੀ ਕੋਲ ਸਹਿਯੋਗ ਤੇ ਸ਼ਲਾਘਾ ਦੀ ਘਾਟ ਨਹੀਂ। ਇਨ੍ਹਾਂ ਸਹੇਲੀਆਂ ਦੀਆਂ ਸੱਭਿਆਚਾਰ ਅਧਾਰਿਤ ਤਿੰਨ ਕਿਤਾਬਾਂ ਵੀ ਆ ਚੁੱਕੀਆਂ ਹਨ।
ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਪੰਜਾਬ ਦੇ ਲੋਕ ਗੀਤ ਵੀ ਇਕੱਤਰ ਕਰ ਰਹੀਆਂ ਹਨ। ਪਵਨਦੀਪ ਤੇ ਵੀਰਪਾਲ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਦਾ ਖੋਸਾ ਕੋਟਲਾ ਹੈ।
(ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ)