ਓਲੰਪਿਕ ਖੇਡਾਂ ਟੋਕੀਓ 2020: ਉਹ 10 ਮਿੰਟ ਜਿਨ੍ਹਾਂ ਨੇ ਭਾਰਤ ਨੂੰ ਹਾਕੀ ਮੈਚ ਜਿੱਤਣ 'ਚ ਮਦਦ ਕੀਤੀ
ਪ੍ਰਕਾਸ਼ਿਤ
ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ।
ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਮੈਚ ਦੇ ਸ਼ੁਰੂ ਵਿੱਚ ਹੀ ਜਰਮਨੀ ਨੇ ਇੱਕ ਗੋਲ ਕਰ ਦਿੱਤਾ।
ਮੈਚ ਦੇ ਦੂਜੇ ਕੁਆਰਟਰ ਵਿੱਚ ਭਾਰਤ ਤੇ ਜਰਮਨੀ 3-3 ਗੋਲਾਂ ਦੀ ਬਰਾਬਰੀ 'ਤੇ ਸਨ। ਉਨ੍ਹਾਂ 10 ਮਿੰਟਾਂ ਵਿੱਚ ਕਿਹੜੀ ਯੋਜਨਾ ਸੀ ਜਿਸ ਨੇ ਭਾਰਤੀ ਹਾਕੀ ਟੀਮ ਨੂੰ ਜਰਮਨੀ ਖਿਲਾਫ਼ ਜਿੱਤ ਦਿਵਾਉਣ ਵਿੱਚ ਮਦਦ ਕੀਤੀ।
ਖੇਡ ਪੱਤਰਕਾਰ ਸੌਰਭ ਦੁੱਗਲ ਪੂਰੇ ਮੈਚ ਦਾ ਹਾਲ ਅਤੇ ਭਾਰਤੀ ਹਾਕੀ ਟੀਮ ਦੀ ਕਾਮਯਾਬੀ 'ਤੇ ਇੱਕ ਝਾਤ ਮਾਰ ਰਹੇ ਹਨ
ਰਿਪੋਰਟ- ਮੇਯੰਕ ਮੋਂਗੀਆ