ਕੀ ਬਿਜਲੀ ਸਮਝੌਤੇ ਰੱਦ ਹੋ ਸਕਦੇ ਹਨ, ਕੀ ਹਨ ਰਾਹ ਦੇ ਰੋੜੇ
ਪ੍ਰਕਾਸ਼ਿਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇੱਕਤਰਫ਼ਾ ਸਾਰੇ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਜਾਂ ਮੁੜ ਘੋਖਣ ਲਈ ਆਖਿਆ ਹੈ।
ਇਸ ਤੋਂ ਇਲਾਵਾ ਸੂਬੇ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਲਾਂਟਾਂ ਵਿੱਚੋਂ ਇੱਕ ਤਲਵੰਡੀ ਸਾਬੋ ਪਾਵਰ ਲਿਮਟਿਡ ਮਾਨਸਾ, ਦੇ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਵੱਡੀ ਅਸਫਲਤਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਪੀਪੀਏ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਵਾਲ ਹੁਣ ਇਹ ਪੈਦਾ ਹੈ ਕਿ ਇਹ ਸਮਝੌਤੇ ਆਖ਼ਰਕਾਰ ਕੀ ਹਨ ਅਤੇ ਕਿਸ ਆਧਾਰ ਉੱਤੇ ਕੀਤੇ ਗਏ ਸਨ ਕੀ ਅਸਲ ਵਿਚ ਹੀ ਇਸ ਦੀ ਲੋੜ ਪੰਜਾਬ ਨੂੰ ਸੀ।
ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ
ਸ਼ੂਟ-ਐਡਿਟ- ਗੁਲਸ਼ਨ ਕੁਮਾਰ