ਇਰਾਨ ’ਚ ਮੁਜ਼ਾਹਰੇ: ਪਾਣੀ ਲਈ ਵਿਲਕਦੇ ਲੋਕਾਂ ਨੇ ਕੀਤਾ ਮੁਜ਼ਾਹਰਾ ਤਾਂ ਚਲਾ ਦਿੱਤੀਆਂ ਗੋਲੀਆਂ
ਪ੍ਰਕਾਸ਼ਿਤ
ਇਰਾਨ 'ਚ ਸੁਰੱਖਿਆ ਬਲ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਗੋਲੀਆਂ ਚਲਾ ਰਹੇ ਹਨ।
ਇਰਾਨ ਦੇ ਇੱਕ ਸਭ ਤੋਂ ਗਰਮ ਇਲਾਕੇ ਵਿੱਚ ਪਾਣੀ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ।
ਲੋਕ ਇਸ ਕਰਕੇ ਰੋਸ-ਮੁਜ਼ਾਹਰਾ ਕਰ ਰਹੇ ਹਨ। ਇੱਥੋਂ ਦਾ ਤਾਪਮਾਨ 50 ਡਿਗਰੀ ਸੈਲੀਅਸ ਤੱਕ ਪਹੁੰਚ ਗਿਆ ਹੈ। ਇਸ ਲਈ ਲੋਕ ਰਾਤ ਵੇਲੇ ਇਕੱਠੇ ਹੋਏ ਹਨ।
ਰਿਪੋਰਟਾਂ ਮੁਤਾਬਕ ਕਈ ਲੋਕ ਝੜਪਾਂ ਦੌਰਾਨ ਮਾਰੇ ਗਏ ਹਨ।
ਇਰਾਨ ਸਰਕਾਰ ਨੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਇਹ ਮੁਜ਼ਾਹਰੇ ਦੱਖਣ-ਪੱਛਮੀ ਇਲਾਕੇ ਖ਼ੁਜ਼ੇਸਤਾਨ ਤੋਂ ਸ਼ੁਰੂ ਹੋਏ ਸਨ।