ਕਿਸਾਨ ਅੰਦੋਲਨ ਸਿਆਸੀ ਪਾਰਟੀਆਂ ਦੀ ਇਸ ਪਿੰਡ ਵਿੱਚ ਐਂਟਰੀ ਬੰਦ ਹੈ, ਜਾਣੋ ਕਿਉਂ

ਵੀਡੀਓ ਕੈਪਸ਼ਨ, ਸਿਆਸੀ ਪਾਰਟੀਆਂ ਦੀ ਇਸ ਪਿੰਡ ਵਿੱਚ ਐਂਟਰੀ ਬੰਦ ਹੈ, ਜਾਣੋ ਕਿਉਂ
ਪ੍ਰਕਾਸ਼ਿਤ

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਤਹਿਤ ਸਿਆਸੀ ਪਾਰਟੀਆਂ ਦੀ ਐਂਟਰੀ ‘ਤੇ ਪਾਬੰਦੀ ਲਗਾਈ ਹੈ।

ਹਾਲਾਂਕਿ ਪਹਿਲਾਂ ਇਹ ਫ਼ੈਸਲਾ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਬਾਇਕਾਟ ਦਾ ਸੀ, ਪਰ ਹੁਣ ਬਾਕੀ ਸਿਆਸੀ ਪਾਰਟੀਆਂ ਦਾ ਵੀ ਪਿੰਡ ਵਿੱਚ ਆਉਣ ‘ਤੇ ਬੈਨ ਲਗਾਇਆ ਗਿਆ ਹੈ।

ਪਿੰਡ ਦੀ ਐਂਟਰੀ ‘ਤੇ ਬਕਾਇਦਾ ਫਲੈਕਸ ਬੋਰਡ ਲਗਾ ਕੇ ਸਿਆਸੀ ਆਗੂਆਂ ਨੂੰ ਚੇਤਾਇਆ ਜਾ ਰਿਹਾ ਹੈ।

(ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)