ਜਦੋਂ 24 ਸਾਲ ਲੱਭਣ ਤੋਂ ਬਾਅਦ ਪਿਓ ਨੂੰ ਮਿਲਿਆ ਪੁੱਤ
ਪ੍ਰਕਾਸ਼ਿਤ
ਚੀਨ ਦੇ ਇੱਕ ਵਿਅਕਤੀ ਦਾ ਆਪਣੇ ਪੁੱਤਰ ਨਾਲ 24 ਸਾਲਾਂ ਬਾਅਦ ਮੇਲ ਹੋਇਆ ਹੈ। ਇਹ ਵਿਅਕਤੀ ਆਪਣੇ ਪੁੱਤਰ ਦੀ ਭਾਲ ਵਿੱਚ ਪੂਰੇ ਚੀਨ 'ਚ ਮੋਟਰਸਾਈਕਲ ਉੱਤੇ 5 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਸਫ਼ਰ ਤੈਅ ਕਰ ਚੁੱਕਿਆ ਹੈ।
ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਗੁਓ ਗੈਂਗਟਾਂਗ ਦੇ ਪੁੱਤਰ ਨੂੰ ਉਨ੍ਹਾਂ ਦੇ ਘਰ ਅੱਗੋਂ ਹੀ 2 ਸਾਲ ਦੀ ਉਮਰ ਵਿੱਚ ਮਨੁੱਖੀ ਤਸਕਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ।