ਕਿਸਾਨ ਅੰਦੋਲਨ: ‘ਆਪਣੇ ਪਰਿਵਾਰ ਤੋਂ ਦੂਰ ਇੰਝ ਸੜਕਾਂ 'ਤੇ ਰਹਿਣਾ ਆਸਾਨ ਨਹੀਂ’
ਪ੍ਰਕਾਸ਼ਿਤ
ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ 7 ਮਹੀਨੇ ਬਾਅਦ ਵੀ ਅੰਦੋਲਨ ਕਰ ਰਹੇ ਹਨ। ਪਿਛਲੇ ਸਾਲ ਤੋਂ ਹੀ ਕਿਸਾਨ ਇੱਥੇ ਘਰ-ਬਾਰ ਛੱਡ ਕੇ ਬੈਠ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਦਾ ਇਹ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਮੋਦੀ ਸਰਕਾਰ ਇਹ ਤਿੰਨੇਂ ਕਾਨੂੰਨ ਵਾਪਸ ਲੈ ਲਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਕਾਨੂੰਨਾਂ ਨਾਲ ਪ੍ਰਾਈਵੇਟ ਕੰਪਨੀਆ ਖ਼ੇਤੀ ਦੇ ਕਿੱਤੇ ’ਤੇ ਹਾਵੀ ਹੋ ਜਾਣਗੀਆਂ ਪਰ ਸਰਕਾਰ ਦਾ ਕਹਿਣਾ ਹੈ ਕਿ ਇੰਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਇਨਕਮ ’ਚ ਵਾਧਾ ਹੋਵੇਗਾ।
ਸਰਕਾਰ ਤੇ ਕਿਸਾਨਾਂ ਵਿਚਾਲੇ ਕਈ ਗੇੜਾਂ ਦੀਆਂ ਮੁਲਾਕਾਤਾਂ ਹੋ ਚੁੱਕੀਆਂ ਹਨ ਪਰ ਇਸ ਮਸਲੇ ਦਾ ਹੱਲ ਨਹੀਂ ਹੋ ਪਾਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਆਪਣੇ ਪਰਿਵਾਰ ਤੋਂ ਦੂਰ ਇੰਝ ਸੜਕਾਂ ’ਤੇ ਰਹਿਣਾ ਆਸਾਨ ਨਹੀਂ ਹੈ।
ਰਿਪੋਰਟ- ਅੰਸ਼ੁਲ ਵਰਮਾ