ਕੈਨੇਡਾ ’ਚ ਲਗਾਤਾਰ ਬੱਚਿਆਂ ਦੀਆਂ ਸਮੂਹਿਕ ਕਬਰਾਂ ਮਿਲਣ ਪਿੱਛੇ ਸੱਚ ਕੀ ਹੈ

ਵੀਡੀਓ ਕੈਪਸ਼ਨ, ਕੈਨੇਡਾ ’ਚ ਲਗਾਤਾਰ ਬੱਚਿਆਂ ਦੀਆਂ ਸਮੂਹਿਕ ਕਬਰਾਂ ਮਿਲਣ ਪਿੱਛੇ ਸੱਚ ਕੀ ਹੈ
ਪ੍ਰਕਾਸ਼ਿਤ

ਦਹਾਕਿਆਂ ਤੋਂ ਮਸਕੋਵੇਕਨ ਰੈਸੀਡੈਂਸ਼ੀਅਲ ਸਕੂਲ ਦੇ ਦ੍ਰਿਸ਼ ਨੇ ਉੱਥੋਂ ਦੇ ਬੱਚਿਆਂ ਦੇ ਦਿਲਾਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਅੱਜ ਇਹ ਕੈਨੇਡਾ ਦੇ ਇਤਿਹਾਸ ਦੇ ਇੱਕ ਕਾਲੇ ਦੌਰ ਦੀ ਯਾਦ ਦਵਾਉਂਦਾ ਹੈ।

ਕਰੀਬ ਇੱਕ ਲੱਖ 50 ਹਜ਼ਾਰ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਭੇਜਿਆ ਗਿਆ ਸੀ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ, ਸੱਭਿਆਚਾਰ ਅਤੇ ਭਾਸ਼ਾ ਤੋਂ ਵੱਖ ਕਰ ਰਹੇ ਸਨ। ਇਹ ਸਰਕਾਰੀ ਪ੍ਰੋਗਰਾਮ ਸੀ ਪਰ ਅਕਸਰ ਚਰਚ ਵੱਲੋਂ ਚਲਾਇਆ ਜਾਂਦਾ ਸੀ। 2015 ਵਿੱਚ ਇੱਕ ਅਧਿਕਾਰਤ ਕਮਿਸ਼ਨ ਨੇ ਇਸ ਨੂੰ ਸੱਭਿਆਚਾਰਕ ਨਸਲਕੁਸ਼ੀ ਕਿਹਾ ਸੀ।

ਹਾਲ ਹੀ ਦੀਆਂ ਖੋਜਾਂ ਤੋਂ ਪਹਿਲਾਂ ਮਸਕੋਵੇਕਨ ਕਈ ਅਣਪਛਾਤੀਆਂ ਕਬਰਾਂ ਮਿਲੀਆਂ ਹਨ। ਅਜਿਹੀਆਂ ਕਬਰਾਂ ਦੀ ਕਹਾਣੀ ਇੱਥੇ ਆਮ ਹੈ।

ਇਸ ਮਾਮਲੇ ਵਿੱਚ ਹੁਣ ਨਿਆਂ ਲਈ ਆਵਾਜ਼ਾਂ ਉੱਠ ਰਹੀਆਂ ਹਨ ਜਿਸ ਨੇ ਪੁਰਾਣੇ ਜ਼ਖ਼ਮਾ ਨੂੰ ਹਵਾ ਦਿੱਤੀ ਹੈ।

ਕੈਨੇਡਾ ਦੇ ਵਿੱਚ ਲਗਾਤਾਰ ਬੱਚਿਆਂ ਦੀਆਂ ਇਸ ਤਰ੍ਹਾਂ ਸਮੂਹਿਕ ਕਬਰਾਂ ਮਿਲਣ ਨਾਲ ਇਤਿਹਾਸ ਦਾ ਦਰਦ ਇੱਕ ਵਾਰ ਮੁੜ ਖੜ੍ਹਾ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)