You’re viewing a text-only version of this website that uses less data. View the main version of the website including all images and videos.
CM ਦੀ ਮਦਦ ਦੇ ਬਾਵਜੂਦ ਰੇਹੜੀ ਕਿਉਂ ਲਾਉਣਾ ਚਾਹੁੰਦੇ ਹਨ ਮੋਗਾ ਦੇ ਇਹ ਬਜ਼ੁਰਗ
ਪ੍ਰਕਾਸ਼ਿਤ
ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਬਜ਼ੁਰਗ ਹਰਬੰਸ ਸਿੰਘ ਲਈ ਪੰਜ ਲੱਖ ਰੁਪਏ ਦੀ ਆਰਥਿਕ ਮਦਦ ਅਤੇ ਉਨ੍ਹਾਂ ਦੇ ਪੋਤਾ-ਪੋਤੀ ਲਈ ਮੁਫ਼ਤ ਪੜ੍ਹਾਈ ਦਾ ਐਲਾਨ ਕੀਤਾ ਹੈ। ਹਰਬੰਸ ਸਿੰਘ ਐਨੀ ਉਮਰ ਦੇ ਬਾਵਜੂਦ ਵੀ ਮੋਗਾ ਵਿੱਚ ਆਲੂ-ਪਿਆਜ਼ ਦੀ ਰੇਹੜੀ ਲਗਾਉਂਦੇ ਹਨ
ਹਰਬੰਸ ਸਿੰਘ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਪੋਤਾ-ਪੋਤੀ ਨੂੰ ਪਾਲਣ ਲਈ ਇਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਹਨ।
ਹਾਲਾਂਕਿ ਮੁੱਖ ਮੰਤਰੀ ਵੱਲੋਂ ਮਦਦ ਦੇ ਐਲਾਨ ਦੇ ਬਾਵਜੂਦ ਵੀ ਉਹ ਇਹ ਕੰਮ ਕਰਦੇ ਰਹਿਣਾ ਚਾਹੁੰਦੇ ਹਨ।
ਰਿਪੋਰਟ- ਸੁਰਿੰਦਰ ਮਾਨ, ਐਡਿਟ- ਦੇਵੇਸ਼