CM ਦੀ ਮਦਦ ਦੇ ਬਾਵਜੂਦ ਰੇਹੜੀ ਕਿਉਂ ਲਾਉਣਾ ਚਾਹੁੰਦੇ ਹਨ ਮੋਗਾ ਦੇ ਇਹ ਬਜ਼ੁਰਗ

ਵੀਡੀਓ ਕੈਪਸ਼ਨ, CM ਦੀ ਮਦਦ ਦੇ ਬਾਵਜੂਦ ਰੇਹੜੀ ਕਿਉਂ ਲਾਉਣਾ ਚਾਹੁੰਦੇ ਹਨ ਮੋਗਾ ਦੇ ਇਹ ਬਜ਼ੁਰਗ
ਪ੍ਰਕਾਸ਼ਿਤ

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਬਜ਼ੁਰਗ ਹਰਬੰਸ ਸਿੰਘ ਲਈ ਪੰਜ ਲੱਖ ਰੁਪਏ ਦੀ ਆਰਥਿਕ ਮਦਦ ਅਤੇ ਉਨ੍ਹਾਂ ਦੇ ਪੋਤਾ-ਪੋਤੀ ਲਈ ਮੁਫ਼ਤ ਪੜ੍ਹਾਈ ਦਾ ਐਲਾਨ ਕੀਤਾ ਹੈ। ਹਰਬੰਸ ਸਿੰਘ ਐਨੀ ਉਮਰ ਦੇ ਬਾਵਜੂਦ ਵੀ ਮੋਗਾ ਵਿੱਚ ਆਲੂ-ਪਿਆਜ਼ ਦੀ ਰੇਹੜੀ ਲਗਾਉਂਦੇ ਹਨ

ਹਰਬੰਸ ਸਿੰਘ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਪੋਤਾ-ਪੋਤੀ ਨੂੰ ਪਾਲਣ ਲਈ ਇਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਹਨ।

ਹਾਲਾਂਕਿ ਮੁੱਖ ਮੰਤਰੀ ਵੱਲੋਂ ਮਦਦ ਦੇ ਐਲਾਨ ਦੇ ਬਾਵਜੂਦ ਵੀ ਉਹ ਇਹ ਕੰਮ ਕਰਦੇ ਰਹਿਣਾ ਚਾਹੁੰਦੇ ਹਨ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)