ਮੁੰਬਈ ਵਿੱਚ ਭਾਰੀ ਮੀਂਹ ਨੇ ਲਈਆਂ ਕਈ ਜਾਨਾਂ

ਵੀਡੀਓ ਕੈਪਸ਼ਨ, ਮੁੰਬਈ ਵਿੱਚ ਭਾਰੀ ਮੀਂਹ ਨੇ ਲਈਆਂ ਕਈ ਜਾਨਾਂ
ਪ੍ਰਕਾਸ਼ਿਤ

ਮੁੰਬਈ ਵਿੱਚ ਲੰਘੀ ਰਾਤ ਭਾਰੀ ਮੀਂਹ ਕਾਰਨ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋ ਗਿਆ। ਸ਼ੇਂਬੁਰ ਇਲਾਕੇ ਵਿੱਚ ਇੱਕ ਕੰਧ ਢਹਿ ਜਾਣ ਨਾਲ ਘੱਟੋ-ਘੱਟ ਇੱਕ ਦਰਜਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 1 ਵਜੇ ਵਾਪਰਿਆ।

ਇਸੇ ਤਰ੍ਹਾਂ ਦਾ ਹੀ ਹਾਦਸਾ ਮੁੰਬਈ ਦੇ ਵਿਕਰੋਲੀ ਇਲਾਕੇ ਵਿੱਚ ਵਾਪਰਿਆ। ਜਿੱਥੇ ਮੀਂਹ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਿਆ ਤੇ 3 ਲੋਕਾਂ ਦੀ ਮੌਤ ਹੋ ਗਈ। ਸਾਰੀ ਰਾਤ ਭਾਰੀ ਮੀਂਹ ਪੈਣ ਕਰਕੇ ਕਈ ਘਰਾਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)