‘ਸੱਪ ਸਾਡੇ ਵਰਗੇ ਹਨ, ਜੇ ਇਹ ਜਿਉਂਦੇ ਰਹਿਣਗੇ ਤਾਂ ਅਸੀਂ ਜਿਉਂਦੇ ਰਹਾਂਗੇ’
ਪ੍ਰਕਾਸ਼ਿਤ
ਚੇਨੱਈ ਤੋਂ ਇਹ ਰਿਪੋਰਟ ਸ਼ਹਿਰ ਦੇ ਮਸ਼ਹੂਰ ਸਨੇਕ ਪਾਰਕ ਯਾਨੀ ਸੱਪਾਂ ਦੇ ਪਾਰਕ ਬਾਰੇ ਹੈ ਜਿਸ ਨੂੰ ਗਿੰਡੀ ਸਨੇਕ ਪਾਰਕ ਵੀ ਆਖਿਆ ਜਾਂਦਾ ਹੈ। ਇਹ ਪਾਰਕ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ।
ਇਸ ਨੂੰ ਚਲਾ ਰਹੇ ਗ਼ੈਰ ਸਰਕਾਰੀ ਟਰੱਸਟ ਨੇ ਦੱਸਿਆ ਹੈ ਕਿ ਕੋਵਿਡ ਕਰਕੇ ਫੈਲੀ ਮਹਾਂਮਾਰੀ ਕਾਰਨ ਇੱਥੇ ਲੋਕ ਨਹੀਂ ਆ ਰਹੇ ਜਿਸ ਕਰ ਕੇ ਉਨ੍ਹਾਂ ਦੀ ਕਮਾਈ ਵਿੱਚ ਵੱਡਾ ਘਾਟਾ ਪਿਆ ਹੈ।
ਮਾਰਚ ਤੋਂ ਬਾਅਦ ਹੋਈ ਤਾਲਾਬੰਦੀ ਕਾਰਨ ਸੱਪਾਂ ਅਤੇ ਹੋਰ ਜਾਨਵਰਾਂ ਦੇ ਭੋਜਨ ਦਾ ਇੰਤਜ਼ਾਮ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਵੀ ਕੱਢਣਾ ਪੈ ਰਿਹਾ ਹੈ।
(ਰਿਪੋਰਟ - ਵਿਜੇ ਆਨੰਦ, ਜੈਰੀਨ ਸੈਮੂਅਲ)