ਖੇਤੀ ਸੰਕਟ ਵਿਚਾਲੇ ਗੁਰਦਾਸਪੁਰ ਦਾ ਪਰਿਵਾਰ ਰਵਾਇਤੀ ਖੇਤੀ ਰਾਹੀਂ ਇੰਝ ਵਧਾ ਰਿਹਾ ਆਮਦਨੀ

ਵੀਡੀਓ ਕੈਪਸ਼ਨ, ਖੇਤੀ ਸੰਕਟ ਵਿਚਾਲੇ ਗੁਰਦਾਸਪੁਰ ਦਾ ਪਰਿਵਾਰ ਰਵਾਇਤੀ ਖੇਤੀ ਰਾਹੀਂ ਇੰਝ ਵਧਾ ਰਿਹਾ ਆਮਦਨੀ
ਪ੍ਰਕਾਸ਼ਿਤ

ਗੁਰਦਾਸਪੁਰ ਦੇ ਪਿੰਡ ਬਬਰੀ ਨੰਗਲ ਦਾ ਇੱਕ ਕਿਸਾਨ ਪਰਿਵਾਰ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਰਾਹੀਂ ਆਮਦਨੀ ਵਿੱਚ ਵਾਧਾ ਕਰ ਰਿਹਾ ਹੈ। ਪਰਿਵਾਰ ਦੀ ਹੁਣ ਤੀਜੀ ਪੀੜ੍ਹੀ ਵੀ ਕਿਸਾਨੀ ਨਾਲ ਜੁੜ ਗਈ ਹੈ।

ਘਰ ਦੇ ਸਾਰੇ ਜੀਅ ਖੇਤੀ, ਪੋਲਟਰੀ ਤੇ ਡੇਅਰੀ ਫਾਰਮਿੰਗ ਵਿੱਚ ਜੁਟੇ ਹੋਏ ਹਨ।

ਕਿਸਾਨੀ ਸੰਕਟ ਵਿਚਾਲੇ ਇਹ ਪਰਿਵਾਰ ਖਰਚਿਆਂ ’ਤੇ ਕੰਟਰੋਲ ਅਤੇ ਹੱਥੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।

ਰਿਪੋਰਟ- ਗੁਰਪ੍ਰੀਤ ਚਾਵਲਾ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)