ਲਾਹੌਰ 'ਚ ਮੁੱਛਾਂ ਨੂੰ ਵੱਟ ਦਿੰਦੇ ਕੋਤਵਾਲ ਦੀ ਚਰਚਾ ਕਿਉਂ ਹੋ ਰਹੀ

ਵੀਡੀਓ ਕੈਪਸ਼ਨ, ਲਾਹੌਰ 'ਚ ਮੁੱਛਾਂ ਨੂੰ ਵੱਟ ਦਿੰਦੇ ਕੋਤਵਾਲ ਦੀ ਚਰਚਾ ਕਿਉਂ ਹੋ ਰਹੀ
ਪ੍ਰਕਾਸ਼ਿਤ

ਇਹ ਵਰਦੀ ਕਈ ਦਹਾਕਿਆਂ ਤੱਕ ਲਾਹੌਰ ਦੀ ਸ਼ਾਨ ਵਧਾਉਂਦੀ ਰਹੀ ਹੈ। ਲਾਹੌਰ ਵਿੱਚ ਦਿੱਲੀ ਗੇਟ ਦੇ ਗਾਰਡ ਮੁਦੱਸਰ ਨੂੰ ਮਿਲੋ।

ਉਹ ਮੌਜੂਦਾ ਦੌਰ ਵਿੱਚ ਲਾਹੌਰ ਦੇ ਸ਼ੁਰੂਆਤੀ ਕੋਤਵਾਲਾਂ ਵਿੱਚੋਂ ਇੱਕ ਹਨ। ਮੁਦੱਸਰ ਅਤੇ ਉਨ੍ਹਾਂ ਦੇ ਸਾਥੀ ਦਿਨ ਦੇ ਸਮੇਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਗਸ਼ਤ ਕਰਦੇ ਹਨ।

ਲਾਹੌਰ ਦੀ ‘ਵਾਲਡ ਸਿਟੀ ਅਥਾਰਟੀ’ ਦੇ ਇਹ ਅਧਿਕਾਰੀ ਪੁਰਾਣੇ ਲਾਹੌਰ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੁਦੱਸਰ ਦੇ ਮੁਤਾਬਕ ਹੁਣ ਉਨ੍ਹਾਂ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਕੋਤਵਾਲ ਦੇ ਰੂਪ ਵਿੱਚ ਢਾਲ ਲਿਆ ਹੈ।

ਰਿਪੋਰਟ- ਫੁਰਕਾਨ ਇਲਾਹੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)