ਪੰਜਾਬ ਦੀ ਇਸ ਟੀਚਰ ਤੇ ਇਸਦੇ ਇੰਜੀਨੀਅਰ ਪੁੱਤ ਨੂੰ ਖੇਤਾਂ 'ਚ ਮਜ਼ਦੂਰੀ ਕਿਉਂ ਕਰਨੀ ਪੈ ਰਹੀ ਹੈ
ਪ੍ਰਕਾਸ਼ਿਤ
ਖੇਤਾਂ ਵਿੱਚ ਮਜ਼ਦੂਰ ਦੇ ਤੌਰ ’ਤੇ ਕੰਮ ਕਰਦੀ ਇਹ ਬੀਬੀ ਈਟੀਟੀ ਤੱਕ ਪੜ੍ਹਾਈ ਕਰ ਚੁੱਕੀ ਐ ਅਤੇ ਸਾਲ 2003 ਤੋਂ ਈਜੀਐੱਸ ਅਧਿਆਪਕਾਂ ਵਜੋਂ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਵੀ ਰਹੀ ਹੈ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ ਸਰਬਜੀਤ ਕੌਰ ਨੌਕਰੀ ਦੇ ਨਾਲ-ਨਾਲ ਖੇਤਾਂ ਵਿੱਚ ਝੋਨਾ ਲਾਉਣ ਦਾ ਕੰਮ ਵੀ ਕਰ ਰਹੀ ਹੈ ਕਿਉਂਕਿ ਉਸ ਮੁਤਾਬਕ ਸਰਕਾਰ ਵੱਲੋਂ ਉਨ੍ਹਾਂ ਨੂੰ ਐਨੀ ਘੱਟ ਤਨਖ਼ਾਹ ਮਿਲਦੀ ਹੈ ਕਿ ਉਸ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਐ।
ਸਰਬਜੀਤ ਕੌਰ ਦਾ ਪੁੱਤਰ ਵੀ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਅਤੇ ਕੋਈ ਚੰਗੀ ਨੌਕਰੀ ਨਾ ਮਿਲਣ ਕਰਕੇ ਵੀ ਉਹ ਵੀ ਖੇਤਾਂ ਵਿੱਚ ਮਜ਼ਦੂਰੀ ਕਰ ਰਿਹਾ ਹੈ।
ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਦੇਵੇਸ਼