ਐਮਰਜੈਂਸੀ ਲਗਣ ਵੇਲੇ ਪੰਜਾਬ ਵਿੱਚ ਕੀ ਮਾਹੌਲ ਸੀ

ਵੀਡੀਓ ਕੈਪਸ਼ਨ, 46 ਸਾਲ ਪਹਿਲਾਂ ਜਦੋਂ ਐਮਰਜੈਂਸੀ ਲੱਗੀ, ਉਦੋਂ ਪੰਜਾਬ ਵਿੱਚ ਕੀ ਮਾਹੌਲ ਸੀ
ਪ੍ਰਕਾਸ਼ਿਤ

ਐਮਰਜੈਂਸੀ ਸਮੇਂ ਅਕਾਲੀ ਦਲ ਦਾ ਕੋਈ ਵੀ ਆਗੂ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਸਗੋਂ ਇਨ੍ਹਾਂ ਨੇ ਖ਼ੁਦ ਗ੍ਰਿਫਤਾਰੀਆਂ ਦਿੱਤੀਆਂ ਸਨ, ਇਹ ਕਹਿਣਾ ਹੈ ਪੰਜਾਬ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਉਸ ਸਮੇਂ ਜੰਨ ਸੰਘ ਦੀ ਕੋਈ ਖ਼ਾਸ ਭੂਮਿਕਾ ਨਹੀਂ ਸੀ ਅਤੇ ਜੋ ਥੋੜ੍ਹੀ ਬਹੁਤੀ ਸੀ ਉਹ ਸ਼ਹਿਰੀ ਖੇਤਰ ਵਿੱਚ ਸੀ। ਉਨ੍ਹਾਂ ਆਖਿਆ ਕਿ ਦੇਸ਼ ਵਿੱਚ ਐਮਰਜੈਂਸੀ ਲਗਾਉਣੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਕ ਸਿਆਸੀ ਭੁੱਲ ਸੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)