ਬੱਲੇਬਾਜ਼ ਨੇ ਮਾਰਿਆ ਛੱਕਾ ਪਰ ਫਿਰ ਕਿਉਂ ਕੀਤਾ ਅਫ਼ਸੋਸ
ਪ੍ਰਕਾਸ਼ਿਤ
ਕੀ ਤੁਸੀਂ ਕਿਸੀ ਬੱਲੇਬਾਜ਼ ਨੂੰ ਛੱਕਾ ਮਾਰ ਕੇ ਦੁਖ਼ੀ ਹੁੰਦੇ ਵੇਖਿਆ ਹੈ?
ਇਸ ਸਵਾਲ ਦਾ ਜਵਾਬ ਸ਼ਾਇਦ ਤੁਸੀਂ ਵੀ ‘ਨਾ’ ਹੀ ਕਹੋਗੇ ਪਰ ਇੰਗਲੈਂਡ ਵਿੱਚ ਕੁਝ ਅਜਿਹਾ ਹੀ ਹੋਇਆ ਹੈ।
ਇੱਥੇ ਇੱਕ ਕ੍ਰਿਕੇਟਰ ਨੇ ਇੱਕ ਗੇਂਦ ’ਤੇ ਸ਼ਾਨਦਾਰ ਛੱਕਾ ਲਗਾਇਆ ਪਰ ਜਦੋਂ ਗੇਂਦ ਬਾਉਂਡਰੀ ਪਾਰ ਡਿੱਗੀ ਤਾਂ ਉਹ ਆਪਣਾ ਸਿਰ ਫੜ ਕੇ ਬੈਠ ਗਏ।
ਇਸ ਦੀ ਵਜ੍ਹਾ ਇਹ ਸੀ ਕਿ ਗੇਂਦ ਸਿੱਧਾ ਇਸ ਬੱਲੇਬਾਜ਼ ਦੀ ਕਾਰ ’ਤੇ ਲੱਗੀ ਅਤੇ ਸ਼ੀਸ਼ਾ ਚਕਨਾਚੂਰ ਹੋ ਗਿਆ।
ਐਤਵਾਰ ਨੂੰ ਹੈਲਿਫੈਕਸ ਕ੍ਰਿਕੇਟ ਲੀਗ ਕ੍ਰੌਸਲੇ ਸ਼ੀਲਡ ਦੇ ਕੁਆਟਰ ਫਾਈਨਲ ’ਚ ਇਲਿੰਗਵਰਥ ਸੇਂਟ ਮੈਰੀ ਕ੍ਰਿਕੇਟ ਕਲੱਬ ਦੇ ਬੱਲੇਬਾਜ਼ ਆਸਿਫ਼ ਅਲੀ ਦਾ ਇਹ ਛੱਕਾ ਉਨ੍ਹਾਂ ਦੀ ਕਾਰ ਦੀ ਰਿਅਰ ਵਿੰਡਸਕ੍ਰੀਨ ਲਈ ਦੁਸ਼ਮਨ ਸਾਬਤ ਹੋਇਆ।
ਵੀਡੀਓ : @IllingworthCC